ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਜੋਅ ਬਾਇਡੇਨ ਨੇ ਡੋਨਾਲਡ ਟਰੰਪ ਨੂੰ ਮਾਤ ਦਿੱਤੀ ਹੈ। ਹੁਣ ਅਮਰੀਕੀ ਮੀਡੀਆ ਵਿੱਚ ਖਬਰਾਂ ਆ ਰਹੀਆਂ ਹਨ ਕਿ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਬਹੁਤ ਜਲਦੀ ਉਸ ਤੋਂ ਤਲਾਕ ਲੈ ਸਕਦੀ ਹੈ। ਡੇਲੀ ਮੇਲ ਦੇ ਅਨੁਸਾਰ, ਮੇਲਾਨੀਆ ਚੋਣ ਦੇ ਮਗਰੋਂ ਟਰੰਪ ਨੂੰ ਛੱਡ ਸਕਦੀ ਹੈ। ਮੇਲਾਨੀਆ, ਟਰੰਪ ਦੀ ਤੀਜੀ ਪਤਨੀ ਹੈ।



ਖਬਰਾਂ ਦੇ ਅਨੁਸਾਰ, ਮੇਲਾਨੀਆ ਤਲਾਕ ਦੇ ਮਿੰਟ ਗਿਣ ਰਹੀ ਹੈ। ਜਿਵੇਂ ਹੀ ਟਰੰਪ ਵ੍ਹਾਈਟ ਹਾਊਸ ਤੋਂ ਬਾਹਰ ਨਿਕਲੇਗਾ। ਮਾਲਾਨਿਆ ਪੰਦਰਾਂ ਸਾਲਾਂ ਦੇ ਆਪਣੇ ਵਿਆਹ ਦਾ ਅੰਤ ਕਰ ਦੇਵੇਗੀ। ਦੋਵਾਂ ਦਾ ਵਿਆਹ ਸਾਲ 2005 ਵਿੱਚ ਹੋਇਆ ਸੀ। ਇਹ ਹੈਰਾਨ ਕਰਨ ਵਾਲੇ ਦਾਅਵੇ ਮਾਲੇਨੀਆ ਦੀ ਸਾਬਕਾ ਸਹਿਯੋਗੀ ਸਟੀਫਨੀ ਵੋਲਕੋਫ ਵਲੋਂ ਕੀਤੇ ਗਏ ਹਨ।



ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਹਾਰ ਚੁੱਕੇ ਹਨ। ਪਰ ਇਸਨੂੰ ਸਵੀਕਾਰ ਨਹੀਂ ਕਰ ਰਹੇ। ਟਰੰਪ ਦੇ ਸਾਬਕਾ ਰਾਜਨੀਤਿਕ ਸਹਾਇਕ ਓਮਰੋਸਾ ਨਿਊਮਨ ਨੇ ਦਾਅਵਾ ਕੀਤਾ ਕਿ ਟਰੰਪ ਅਤੇ ਮੇਲਾਨੀਆ ਦਾ ਪੰਦਰਾਂ ਸਾਲ ਪੁਰਾਣਾ ਵਿਆਹ ਹੁਣ ਖ਼ਤਮ ਹੋ ਗਿਆ ਹੈ। ਮੇਲਾਨੀਆ ਟਰੰਪ ਦੇ ਵ੍ਹਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਤਲਾਕ ਲੈ ਲਵੇਗੀ।