US Election Result: ਅਮਰੀਕਾ ਦੇ 2020 ਦੇ ਰਾਸ਼ਟਰਪਤੀ ਚੋਣਾਂ 'ਚ ਹੁਣ ਤਕ ਜੋ ਨਤੀਜੇ ਆਏ ਹਨ, ਉਸ ਮੁਤਾਬਕ ਕਈ ਥਾਂ ਰਾਸ਼ਟਰਪਤੀ ਡੌਨਾਲਡ ਟਰੰਪ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਵਿਚਾਲੇ ਕਾਂਟੇ ਦੀ ਟੱਕਰ ਹੈ। ਚੋਣਾਂ ਦਾ ਹੁਣ ਦਿਲਚਸਪ ਮੋੜ ਆ ਗਿਆ ਹੈ।


ਇਲੈਕਟ੍ਰੋਲ ਵੋਟਾਂ ਦੀ ਗਿਣਤੀ 'ਚ ਬਾਇਡਨ ਨੂੰ 227 'ਤੇ ਟਰੰਪ ਨੂੰ 204 ਇਲੈਕ੍ਰੋਰਲ ਵੋਟ ਮਿਲੇ ਹਨ। ਹੁਣ ਤਕ ਡੋਨਾਲਡ ਟਰੰਪ ਤੇ ਜੋ ਬਾਇਡਨ ਨੇ ਕਿਹੜੇ-ਕਿਹੜੇ ਸੂਬਿਆਂ 'ਚ ਜਿੱਤ ਦਰਜ ਕੀਤੀ ਹੈ।

ਇਸ ਸਮੇਂ ਤਕ ਅਮਰੀਕਾ ਦੇ 41 ਸੂਬਿਆਂ ਨੂੰ ਚੋਣਾਂਵੀ ਨਤੀਜੇ ਆ ਚੁੱਕੇ ਹਨ ਤੇ ਸਿਰਫ 9 ਸੂਬਿਆਂ ਦੇ ਨਤੀਜੇ ਆਉਣੇ ਬਾਕੀ ਹਨ। ਪੈਂਸਿਲਵੇਨੀਆ ਤੇ ਜੌਰਜੀਆ 'ਚ ਰਾਸ਼ਟਰਪਤੀ ਡੌਨਾਲਡ ਟਰੰਪ ਅੱਗੇ ਚੱਲ ਰਹੇ ਹਨ। ਹਾਲਾਂਕਿ ਇਸ ਸਮੇਂ ਵੀ ਜੋ ਬਾਇਡਨ ਤੇ ਟਰੰਪ ਦੇ ਵਿਚ ਕਾਂਟੇ ਦੀ ਟੱਕਰ ਚੱਲ ਰਹੀ ਹੈ ਤੇ ਜੋ ਬਾਇਡਨ ਬਹੁਮਤ ਦੇ ਅੰਕੜੇ ਤੋਂ ਸਿਰਫ 43 ਵੋਟਾਂ ਪਿੱਛੇ ਦਿਖਾਈ ਦੇ ਰਹੇ ਹਨ।

ਟਰੰਪ ਨੇ ਕਿੰਨੇ ਸੂਬਿਆਂ 'ਚ ਜਿੱਤ ਦਰਜ ਕੀਤੀ

ਟਰੰਪ ਨੇ ਫਲੋਰੀਡਾ, ਸਾਊਥ ਡਕੋਟਾ, ਮਿਸੌਰੀ, ਲੁਇਸਿਆਨਾ , ਨੇਬ੍ਰਾਸਕਾ, ਨੌਰਥ ਡਕੋਟਾ, ਅਰਕਾਂਸਸ, ਅਲਬਾਮਾ, ਮਿਸੀਸਿਪੀ, ਪਟਿਆਲਾ, ਓਕਲਾਹੋਮਾ, ਟੇਨੇਸੀ, ਕੇਂਟਕੀ, ਵੈਸਟ ਵਰਜੀਨੀਆ, ਵਿਯੋਮਿੰਗ, ਇੰਡਿਆਨਾ, ਟੈਕਸਾਸ, ਸਾਊਥ ਕੈਰੋਲਿਨਾ ਤੇ ਓਕਲਾ ਹੋਮਾ ਜਿੱਤ ਲਿਆ ਹੈ।

ਬਾਇਡਨ ਨੇ ਕਿੰਨੇ ਸੂਬਿਆਂ 'ਚ ਜਿੱਤ ਦਰਜ ਕੀਤੀ

ਬਾਇਡਨ ਨੇ ਵਰਜੀਨੀਆ, ਕੈਲੇਫੋਰਨੀਆ, ਕੋਲੋਰਾਡੋ, ਨਿਊ ਹੈਮਪਸ਼ਾਇਰ, ਡਿਸਟ੍ਰਿਕਟ ਆਫ ਕੋਲੰਬੀਆ, ਨਿਊਯਾਰਕ, ਡੇਲਾਵੇਅਰ, ਇਲਿਨੋਇਸ, ਮੈਰੀਲੈਂਡ, ਮੈਸਾਚੁਸੇਟਸ, ਨਿਊਜਰਸੀ ਤੇਰੋਡ ਆਇਲੈਂਡ ਜਿੱਤ ਲਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ