ਨਵੀਂ ਦਿੱਲੀ: ਭਾਰਤੀ ਹਰ ਥਾਂ 'ਤੇ ਹਨ ਤੇ ਪਨੀਰ ਟਿੱਕਾ ਵੀ। ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਪਨੀਰ ਟਿੱਕਾ ਅਚਾਨਕ ਸੁਰਖੀਆਂ 'ਚ ਆ ਗਿਆ। ਟਵਿਟਰ 'ਤੇ ਜਦੋਂ ਸੋਸ਼ਲ ਮੀਡੀਆ ਯੂਜ਼ਰ ਨੇ ਭਾਰਤੀ ਡਿਸ਼ ਨੂੰ ਟ੍ਰੈਂਡ ਹੁੰਦੇ ਦੇਖਿਆ ਤਾਂ ਹੈਰਾਨ ਰਹਿ ਗਏ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਟੌਪ ਟ੍ਰੈਂਡ 'ਚ ਸਵਾਦਿਸ਼ਟ ਵਿਅੰਜਨ ਦੀ ਥਾਂ ਕਿਉਂ ਬਣ ਗਈ?


ਰਾਸ਼ਟਰਪਤੀ ਚੋਣਾਂ ਦੇ ਸਮੇਂ ਭਾਰਤੀ ਡਿਸ਼ ਟ੍ਰੈਂਡ 'ਚ ਕਿਉਂ?


ਤੁਹਾਡੀ ਜਿਗਿਆਸਾ ਤੇ ਉਤਸੁਕਤਾ ਦੂਰ ਕਰਨ ਲਈ ਦੱਸ ਦੇਈਏ ਕਿ ਇਹ ਸਿਰਫ ਇ$ਕ ਟਵੀਟ ਤੋਂ ਸ਼ੁਰੂ ਹੋਇਆ। ਭਾਰਤੀ-ਅਮਰੀਕੀ ਸੰਸਦ ਪ੍ਰਮਿਲਾ ਜਾਇਪਾਲ ਨੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੀ ਰਾਤ ਪਨੀਰ ਡਿਸ਼ ਬਣਾਉਂਦਿਆਂ ਤਸਵੀਰ ਅਪਲੋਡ ਕੀਤੀ। ਉਨ੍ਹਾਂ ਡਿਸ਼ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਸਨਮਾਨ 'ਚ ਤਿਆਰ ਕੀਤਾ ਸੀ।





ਪ੍ਰਮਿਲਾ ਜਾਇਪਾਲ ਨੇ ਲੋਕਾਂ ਦੀ ਮੰਗ 'ਤੇ ਮਸ਼ਹੂਰ ਉੱਤਰੀ ਭਾਰਤੀ ਫੂਡ ਦੀ ਰੈਸਿਪੀ ਵੀ ਸ਼ੇਅਰ ਕਰਕੇ ਦੱਸਿਆ ਕਿ ਤੁਸੀਂ ਤਾਂ ਟਿੱਕਾ ਖੁਦ ਖਾ ਸਕਦੇ ਹੋ ਜਾਂ ਫਿਰ ਮਸਾਲਾ ਸ਼ਾਮਲ ਕਰ ਸਕਦੇ ਹੋ।





ਸੋਸ਼ਲ ਮੀਡੀਆ 'ਤੇ ਟਿੱਪਣੀਆਂ ਦਾ ਆਇਆ ਹੜ੍ਹ


ਸੋਸ਼ਲ ਮੀਡੀਆ 'ਤੇ ਡਿਸ਼ ਪ੍ਰਤੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਟਿੱਪਣੀ ਕੀਤੀ ਕਿ ਤਸਵੀਰ 'ਚ ਸ਼ੇਅਰ ਕੀਤੀ ਗਈ ਜੈਪਾਲ ਦੇ ਹੱਥੋਂ ਬਣੀ ਡਿਸ਼ ਪਨੀਰ ਟਿੱਕਾ ਨਹੀਂ ਹੈ। ਹੋਰ ਲੋਕਾਂ ਨੇ ਵੱਖ-ਵੱਖ ਡਿਸ਼ ਦਾ ਫੋਟੋ ਸ਼ੇਅਰ ਕਰਦਿਆਂ ਜਾਣਬੁੱਝ ਕੇ ਉਸ ਦਾ ਨਾਂ ਗਲਤ ਦੱਸਿਆ।





Arnab Goswami Arrest: ਮੁੰਬਈ ਪੁਲਿਸ ਵੱਲੋਂ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਗ੍ਰਿਫਤਾਰ


ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਉਸ ਨੂੰ ਪਤਾ ਚੱਲ ਗਿਆ ਹੈ। ਪ੍ਰਮਿਲਾ ਨੇ ਇਕ ਰੈਸਟੋਰੈਂਟ ਤੋਂ ਮਲਾਈ ਪਨੀਰ ਦਾ ਆਰਡਰ ਕੀਤਾ ਸੀ ਤੇ ਉਸ ਦਾ ਨਾਂਅ ਉਨ੍ਹਾਂ ਨੇ ਪਨੀਰ ਟਿੱਕਾ ਰੱਖ ਦਿੱਤਾ। ਉਨ੍ਹਾਂ ਖੁਦ ਹੀ ਸਵਾਦਿਸ਼ਟ ਵਿਅੰਜਨ ਨਹੀਂ ਬਣਾਇਆ ਸੀ। ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਡਿਸ਼ ਕਿਹੜੀ ਹੈ।





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ