ਡਬਲਿਊ.ਡਬਲਿਊ.ਈ. ਦੇ ਜਾਣੇ ਪਛਾਣੇ ਚਿਹਰੇ ਜੌਨ ਸੀਨਾ ਨੇ ਬੀਤੇ ਦਿਨ ਵਾਹਗਾ ਬਾਰਡਰ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਈਆਂ ਨੂੰ ਹੈਰਤ ਵਿੱਚ ਪਾ ਦਿੱਤਾ ਹੈ ਕਿ ਸੀਨਾ ਨੇ ਅਜਿਹਾ ਕਿਉਂ ਕੀਤਾ। ਜੌਨ ਸੀਨਾ ਨੇ ਜੋ ਫ਼ੋਟੋ ਸਾਂਝੀ ਕੀਤੀ ਹੈ, ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਸ਼ਾਮ ਸਮੇਂ ਝੰਡਾ ਉਤਾਰਨ ਦੀ ਰਸਮ ਮੌਕੇ ਕੀਤੀ ਜਾਂਦੀ ਪਰੇਡ ਦੀ ਹੈ। ਤਸਵੀਰ ਵਿੱਚ ਭਾਰਤੀ ਜਵਾਨ ਪਾਕਿਸਤਾਨੀ ਰੇਂਜਰ ਨੂੰ ਘੂਰ-ਘੂਰ ਵੇਖ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜੌਨ ਸੀਨਾ ਨੇ ਨਵਾਂ ਸਾਲ ਚੜ੍ਹਨ ਵਾਲੀ ਸ਼ਾਮ ਤੋਂ ਪਹਿਲਾਂ ਇਹ ਫ਼ੋਟੋ ਸਾਂਝੀ ਕਰਨ ਪਿੱਛੇ ਕੀ ਮੰਤਵ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜੌਨ ਸੀਨਾ ਨੇ ਵਾਹਗਾ ਬਾਰਡਰ ਦੀ ਤਸਵੀਰ ਸਾਂਝੀ ਕੀਤੀ ਹੋਵੇ। ਪਿਛਲੇ ਸਾਲ ਵੀ ਉਸ ਨੇ ਇਵੇਂ ਹੀ ਕੀਤਾ ਸੀ। ਉਸ ਨੇ ਇਸ ਵਾਰ ਵੀ ਇਸ ਤਸਵੀਰ ਨੂੰ ਬਿਨਾ ਕੋਈ ਕੈਪਸ਼ਨ ਦਿੱਤੇ ਸਾਂਝਾ ਕੀਤਾ ਹੈ। ਜਿਸ 'ਤੇ ਉਸ ਦੇ ਪ੍ਰਸ਼ੰਸਕ ਰਲ਼ਵੀਂ ਮਿਲ਼ਵੀਂ ਪ੍ਰਤੀਕਿਰਿਆ ਦੇ ਰਹੇ ਹਨ। ਵੇਖੋ ਅਮਰੀਕੀ ਭਲਵਾਨ ਵੱਲੋਂ ਸ਼ੇਅਰ ਕੀਤੀ ਤਸਵੀਰ- [embed]https://www.instagram.com/p/BdUVsENgtx4/?taken-by=johncena[/embed]