ਮਾਲੇ: ਰਾਜਸੀ ਸੰਕਟ ਦਾ ਸਾਹਮਣਾ ਕਰ ਰਹੇ ਮਾਲਦੀਵ ਵਿੱਚ ਫਰਾਂਸ ਨਿਊਜ਼ ਏਜੰਸੀ ਏਐਫਪੀ ਲਈ ਕੰਮ ਕਰ ਰਹੇ ਦੋ ਵਿਦੇਸ਼ੀ ਪੱਤਰਕਾਰਾਂ ਨੂੰ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਨੂੰ ਸਥਾਨਕ ਪੁਲਿਸ ਵੱਲੋਂ ਪਰਵਾਸੀ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਾਸੀ ਮਨੀ ਸ਼ਰਮਾ ਤੇ ਭਾਰਤੀ ਮੂਲ ਦੇ ਬਰਤਾਨੀਆ ਵਾਸੀ ਆਤਿਸ਼ ਰਵੀ ਪਟੇਲ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਦੋਵੇਂ ਜਣੇ ਸੈਲਾਨੀ ਵੀਜ਼ੇ ’ਤੇ ਪੱਤਰਕਾਰਾਂ ਵਜੋਂ ਰਿਪੋਰਟਿੰਗ ਕਰ ਰਹੇ ਸੀ।

ਪੁਲਿਸ ਮੁਤਾਬਕ ਉਹ ਅਜਿਹਾ ਕਰਕੇ ਪਰਵਾਸੀ ਨਿਯਮਾਂ ਦੀ ਉਲੰਘਣਾ ਕਰ ਰਹੇ ਸੀ। ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਕਿ ਦੋਵਾਂ ਪੱਤਰਕਾਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।