ਟਰੰਪ ਨੂੰ ਰੈਲੀ ਕਰਨਾ ਪਿਆ ਭਾਰੀ, ਇੱਕ ਕੋਰੋਨਾ ਪੌਜ਼ੇਟਿਵ ਪੱਤਰਕਾਰ ਹੋਇਆ ਸ਼ਾਮਲ
ਏਬੀਪੀ ਸਾਂਝਾ | 27 Jun 2020 04:16 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਹੇਠ ਤਾਇਨਾਤ ਸੀਕ੍ਰੇਟ ਸਰਵਿਸ ਦੇ ਦੋ ਮੈਂਬਰ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਉਧਰ ਓਕਲਾਹੋਮਾ ਰੈਲੀ ਲਈ ਟਰੰਪ ਦੀ ਮੁਹਿੰਮ ਟੀਮ ਦੇ 6 ਮੈਂਬਰ ਵੀ ਸੰਕਰਮਿਤ ਹੋ ਗਏ।
ਓਕਲਾਹੋਮਾ ਸਿਟੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਹਫਤੇ ਟੁਲਸਾ ਰੈਲੀ ਵਿੱਚ ਸ਼ਾਮਲ ਹੋਣ ਵਾਲਾ ਇੱਕ ਪੱਤਰਕਾਰ ਕੋਰੋਨਾ ਸੰਕਰਮਿਤ ਪਾਇਆ ਗਿਆ। ਇਸ ਬਾਰੇ ਪੱਤਰਕਾਰ ਨੇ ਖ਼ੁਦ ਸ਼ੁੱਕਰਵਾਰ ਨੂੰ ਦੱਸਿਆ। ਓਕਲਾਹੋਮਾ ਵਾਚ ਦੇ ਪੱਤਰਕਾਰ ਪਾਲ ਮੋਨੀਸ ਨੇ ਕਿਹਾ ਕਿ ਉਸਨੂੰ ਸ਼ੁੱਕਰਵਾਰ ਨੂੰ ਆਪਣੇ ਸੰਕਰਮਣ ਬਾਰੇ ਜਾਣਕਾਰੀ ਮਿਲੀ। ਪੱਤਰਕਾਰ ਵਿਚ ਨਹੀਂ ਕੋਈ ਲੱਛਣ: ਮੋਨੀਸ ਨੇ ਟਵੀਟ ਕੀਤਾ, “ਮੈਂ ਹੈਰਾਨ ਹਾਂ। ਮੇਰੇ ‘ਚ ਅਜੇ ਕੋਈ ਲੱਛਣ ਨਹੀਂ ਅਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਅੱਜ ਸਵੇਰੇ ਵੀ ਮੈਂ ਪੰਜ ਮੀਲ ਦੌੜਿਆ।" ਮੋਨੀਸ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਬੀਓਕੇ ਸੈਂਟਰ ਵਿਖੇ ਕਰੀਬ ਛੇ ਘੰਟਿਆਂ ਲਈ ਇੱਕ ਰੈਲੀ ਵਿੱਚ ਸ਼ਾਮਲ ਹੋਇਆ ਅਤੇ ਉਸਨੇ ਮਾਸਕ ਪਾਇਆ ਅਤੇ ਸਮਾਜਕ ਦੂਰੀਆਂ ਦੀ ਵੀ ਪਾਲਣਾ ਕੀਤੀ। ਉਹ ਭੀੜ ਵਿੱਚ ਕੁਝ ਖਾਣ-ਪੀਣ ਲਈ ਗਿਆ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਰਾਸ਼ਟਰਪਤੀ ਦੇ ਨੇੜੇ ਨਹੀਂ ਆਇਆ। ਸਿਕਰੇਟ ਸਰਵਿਸ ਦੇ 2 ਮੈਂਬਰ ਵੀ ਸੰਕਰਮਿਤ ਹੋਏ: ਦੱਸ ਦਈਏ ਕਿ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਛੇ ਵਰਕਰ ਅਤੇ ਓਕਲਾਹੋਮਾ ਰੈਲੀ ਲਈ ਕੰਮ ਕਰ ਰਹੇ ਸਿਕਰੇਟ ਸਰਵਿਸ ਦੇ ਦੋ ਮੈਂਬਰ ਵੀ ਕੋਰੋਨਵਾਇਰਸ ਤੋਂ ਸੰਕਰਮਿਤ ਪਾਏ ਗਏ ਹਨ। ਓਕਲਾਹੋਮਾ ਵਿਚ ਪਿਛਲੇ ਹਫ਼ਤੇ ‘ਚ ਕੋਵਿਡ-19 ਦੇ ਕੇਸ ਹਰ ਰੋਜ਼ ਵਧੇ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904