ਟੋਰਾਂਟੋ: ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਨੂੰ ਚੋਣਾਂ ਵਿੱਚ ਜਿੱਤ ਦਿਵਾਈ ਹੈ, ਪਰ ਉਨ੍ਹਾਂ ਦੀਆਂ ਬਹੁਤੀਆਂ ਸੀਟਾਂ 'ਤੇ ਵੱਡੀ ਜਿੱਤ ਦੀ ਉਮੀਦ ਪੂਰੀ ਨਹੀਂ ਹੋ ਸਕੀ। ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ 148 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦੋਂਕਿ ਕੰਜ਼ਰਵੇਟਿਵ ਪਾਰਟੀ 103 ਸੀਟਾਂ' ਤੇ ਅੱਗੇ ਹੈ, ਬਲਾਕ ਕਿਊਬਕੋਇਸ 28 ਤੇ ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ 22 ਸੀਟਾਂ 'ਤੇ ਅੱਗੇ ਹੈ।


ਟਰੂਡੋ ਨੇ 2015 ਦੀਆਂ ਚੋਣਾਂ ਵਿੱਚ ਆਪਣੇ ਮਰਹੂਮ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰਸਿੱਧੀ ਦਾ ਸਹਾਰਾ ਲੈਕੇ ਚੋਣ ਜਿੱਤੀ ਸੀ। ਫਿਰ ਪਿਛਲੀਆਂ ਦੋ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਆਪਣੇ ਦਮ 'ਤੇ ਪਾਰਟੀ ਨੂੰ ਜਿੱਤ ਦਿਵਾਈ ਸੀ।


ਵਿਰੋਧੀ ਧਿਰ ਟਰੂਡੋ 'ਤੇ ਆਪਣੇ ਲਾਭ ਲਈ ਸਮੇਂ ਤੋਂ ਦੋ ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਦੋਸ਼ ਲਾਉਂਦੀ ਰਹੀ ਹੈ। ਟਰੂਡੋ ਨੇ ਦਾਅਵਾ ਕੀਤਾ ਕਿ ਕੈਨੇਡੀਅਨ ਮਹਾਂਮਾਰੀ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਚਾਹੁੰਦੇ। ਕੈਨੇਡਾ ਇਸ ਸਮੇਂ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਹੁਤੇ ਨਾਗਰਿਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ।


ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਲਈ ਮੁਹਿੰਮ ਸਰਲ ਸੀ। ਉਨ੍ਹਾਂ ਆਮ ਮੁੱਦਿਆਂ ਨੂੰ ਉਠਾਉਣ ਅਤੇ ਹਰ ਸੰਭਵ ਸਮੇਂ 'ਤੇ ਟਰੂਡੋ 'ਤੇ ਹਮਲਾ ਕਰਨ 'ਤੇ ਧਿਆਨ ਦਿੱਤਾ। ਐਨਡੀਪੀ ਨੇ ਜਗਮੀਤ ਸਿੰਘ ਦੀ ਪ੍ਰਸਿੱਧੀ ਦਾ ਭਰਪੂਰ ਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦੀ ਪਾਰਟੀ ਨੇ ਇਸ਼ਤਿਹਾਰਾਂ, ਮੁਹਿੰਮਾਂ ਦੌਰਾਨ ਅਤੇ ਨੇਤਾਵਾਂ ਦੀਆਂ ਬਹਿਸਾਂ ਦੌਰਾਨ ਪ੍ਰਧਾਨ ਮੰਤਰੀ 'ਤੇ ਵਾਰ -ਵਾਰ ਹਮਲਾ ਕੀਤਾ, ਪਰ ਇਸ ਨਾਲ ਪਾਰਟੀ ਨੂੰ ਬਹੁਤਾ ਲਾਭ ਨਹੀਂ ਹੋਇਆ।


ਇਹ ਵੀ ਪੜ੍ਹੋ: Butter Chicken Recipe: ਘਰੇ ਹੀ ਬਣਾਓ ਰੈਸਟੋਰੈਂਟ ਵਰਗਾ ਬਟਰ ਚਿਕਨ, ਮਿੰਟਾਂ 'ਚ ਸਿੱਖੋ ਸੌਖੀ ਰੇਸਿਪੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904