England Team Pakistan Tour: ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈਸੀਬੀ) ਨੇ ਪਾਕਿਸਤਾਨ ਦੌਰੇ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਈਬੀਸੀ ਨੂੰ ਪਾਕਿਸਤਾਨ 'ਚ ਮੇਨ 'ਤੇ ਵੂਮੈਨ ਟੀਮ ਭੇਜਣੀ ਸੀ। ਪਰ ਵੀਕੈਂਡ 'ਤੇ ਚਰਚਾ ਤੋਂ ਬਾਅਦ ਟੀਮਾਂ ਨਾ ਭੇਜਣ ਦਾ ਫੈਸਲਾ ਕੀਤਾ ਹੈ। ਯਕੀਨਨ ਪਾਕਿਸਤਾਨ ਕ੍ਰਿਕਟ ਬੋਰਡ ਲਈ ਇਹ ਵੱਡਾ ਝਟਕਾ ਹੈ। ਦੱਸ ਦੇਈਏ ਕਿ ਅਕਤੂਬਰ 'ਚ ਇੰਗਲੈਂਡ ਦੀ ਮਹਿਲਾ ਤੇ ਪੁਰਸ਼ ਟੀਮਾਂ ਨੂੰ ਪਾਕਿਸਤਾਨ ਦਾ ਦੌਰਾ ਕਰਨ ਸੀ।
ਨਿਊਜ਼ੀਲੈਂਡ ਵੱਲੋਂ ਪਾਕਿਸਤਾਨ ਦੇ ਆਪਣੇ ਦੌਰੇ ਨੂੰ ਰੱਦ ਕਰਨ ਤੋਂ ਬਾਅਦ, ਇੰਗਲੈਂਡ ਤੇ ਵੇਲਸ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਦੀ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਪਾਕਿਸਤਾਨ ਦਾ ਦੌਰਾ ਨਹੀਂ ਕਰਨਗੀਆਂ।
ਨਿਊਜ਼ੀਲੈਂਡ ਨੇ ਆਪਣੇ ਕ੍ਰਿਕਟ ਬੋਰਡ ਨੂੰ ਸੁਰੱਖਿਆ ਦੀ ਧਮਕੀ ਮਿਲਣ ਤੋਂ ਬਾਅਦ ਪਹਿਲਾ ਵਨਡੇਅ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਪਣੀ ਟੀਮ ਨੂੰ ਪਾਕਿਸਤਾਨ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ। ਇੰਗਲੈਂਡ ਨੂੰ ਅਕਤੂਬਰ 'ਚ ਸ਼ੈਡਿਊਲ ਦੋ ਟਵੰਟੀ-20 ਅੰਤਰ-ਰਾਸ਼ਟਰੀ ਮੈਚਾਂ ਲਈ ਰਾਵਲਪਿੰਡੀ ਪਹੁੰਚਣਾ ਸੀ। ਜੋ 2005 ਤੋਂ ਬਾਅਦ ਪਾਕਿਸਤਾਨ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੁੰਦਾ।
ਬੋਰਡ ਨੇ ਇਕ ਬਿਆਨ 'ਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ 'ਚ ਅਸੀਂ ਅਕਤੂਬਰ 'ਚ ਪਾਕਿਸਤਾਨ 'ਚ ਟੀ-20 ਵਿਸ਼ਵ ਵਾਰਮ-ਅਪ ਮੈਚ ਖੇਡਣ ਦੇ ਲਈ ਸਹਿਮਤ ਹੋਏ ਸਨ। ਜਿਸ 'ਚ ਪੁਰਸ਼ਾਂ ਦੇ ਮੈਚਾਂ ਦੇ ਨਾਲ ਮਹਿਲਾ ਟੀਮ ਦਾ ਦੌਰਾ ਸ਼ਾਮਿਲ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਰਮਿਜ਼ ਰਾਜਾ ਨੇ ਆਪਣੇ ਟਵਿਟਰ ਪੇਜ 'ਤੇ ਨਿਰਾਸ਼ਾ ਵਿਅਕਤ ਕਰਦਿਆਂ ਕਿਹਾ ਕਿ ਇੰਗਲੈਂਡ ਤੋਂ ਨਿਰਾਸ਼, ਆਪਣੀ ਵਚਨਬੱਧਤਾ ਤੋਂ ਪਿੱਛੇ ਹਟਣਾ ਤੇ ਆਪਣੀ ਕ੍ਰਿਕਟ ਬਰਦਾਰੀ ਦੇ ਮੈਂਬਰ ਨੂੰ ਉਸ ਸਮੇਂ ਅਸਫ਼ਲ ਕਰਨਾ ਜਦੋਂ ਉਸ ਨੂੰ ਇਸ ਦੀ ਸਭ ਤੋਂ ਵੱਧ ਲੋੜ ਸੀ। ਅਸੀਂ ਸਰਵਾਇਵ ਕਰਾਂਗੇ ਇੰਸ਼ਾਅੱਲਾਹ। ਰਮਿਜ਼ ਰਾਜਾ ਦੇ ਇਸ ਟਵੀਟ ਤੋਂ ਪਾਸ ਕ੍ਰਿਕਟ ਬੋਰਡ ਦੀ ਨਿਰਾਸ਼ਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।