ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ 24 ਸਤੰਬਰ ਨੂੰ ਵਾਈਟ ਹਾਊਸ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਦੋ-ਪੱਖੀ ਬੈਠਕ ਕਰਕੇ ਦੋਵਾਂ ਦੇਸ਼ਾਂ ਦੇ ਵਿਚ ਸਬੰਧਾਂ ਨੂੰ ਹੋਰ ਮਜਬੂਤ ਕਰਨ ਦਾ ਯਤਨ ਯਤਨ ਕਰਨਗੇ। ਸੋਮਵਾਰ ਜਾਰੀ ਰਾਸ਼ਟਰਪਤੀ ਦੇ ਹਫ਼ਤਾਵਾਰੀ ਪ੍ਰੋਗਰਾਮ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ 23 ਸਤੰਬਰ ਨੂੰ ਵੀਰਵਾਰ ਦੇ ਦਿਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰੇਗੀ।
PM ਮੋਦੀ ਤੇ ਬਾਇਡੇਨ ਕਰਨਗੇ ਦੋ-ਪੱਖੀ ਬੈਠਕ
ਦੋਵਾਂ ਲੀਡਰਾਂ ਦੇ ਵਿਚ ਸ਼ੁੱਕਰਵਾਰ ਹੋਣ ਵਾਲੀ ਬੈਠਕ ਦੇ ਸਬੰਧ 'ਚ ਕਿਹਾ ਗਿਆ, 'ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਦੋ-ਪੱਖੀ ਬੈਠਕ 'ਚ ਹਿੱਸਾ ਲੈਣਗੇ। ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜੋ ਬਾਇਡਨ ਦੇ ਜਨਵਰੀ 'ਚ ਰਾਸ਼ਟਰਪਤੀ ਬਣ ਤੋਂ ਬਾਅਦ ਤੋਂ ਦੋਵਾਂ ਲੀਡਰਾਂ ਦੇ ਵਿਚ ਕਈ ਵਾਰ ਡਿਜੀਟਲ ਮਾਧਿਅਮਾਂ ਨਾਲ ਗੱਲਬਾਤ ਹੋਈ ਹੈ।'
ਪਿਛਲੀ ਵਾਰ ਪ੍ਰਧਾਨ ਮੰਤਰੀ ਮੋਦੀ ਸਤੰਬਰ 2019 'ਚ ਅਮਰੀਕਾ ਯਾਤਰਾ 'ਤੇ ਆਏ ਸਨ। ਉਸ ਦੌਰਾਨ ਉਨ੍ਹਾਂ 'ਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਊਸਟਨ 'ਚ ਹਾਊਡੀ-ਮੋਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ। ਵਾਈਟ ਹਾਊਸ ਨੇ ਸ਼ੁੱਕਰਵਾਰ ਰਾਸ਼ਟਰਪਤੀ ਦੇ ਪ੍ਰੋਗਰਾਮ ਬਾਰੇ ਕਿਹਾ ਕਿ ਬਾਇਡਨ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸਿਗਾ ਨਾਲ ਵੀ ਮੁਲਾਕਾਤ ਕਰਨਗੇ।
ਜਪਾਨ ਤੇ ਆਸਟਰੇਲੀਆ ਦੇ ਪੀਐਮ ਨੂੰ ਵੀ ਮਿਲਣਗੇ ਬਾਇਡਨ
ਅਮਰੀਕੀ ਰਾਸ਼ਟਰਪਤੀ ਦੇ ਹਫ਼ਤਾਵਾਰੀ ਪ੍ਰੋਗਰਾਮ ਦੇ ਮੁਤਾਬਕ 24 ਸਤੰਬਰ, ਸ਼ੁੱਕਰਵਾਰ ਨੂੰ ਹੀਬਾਇਡਨ ਪ੍ਰਧਾਨ ਮੰਤਰੀ ਮੋਦੀ, ਸੁਗਾ ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮਾਰੀਸਨ ਦੇ ਨਾਲ ਵਾਈਟ ਹਾਊਸ 'ਚ ਪਹਿਲੀ ਵਾਰ ਵਿਅਕਤੀਗਤ ਰੂਪ ਤੋਂ ਕੁਆਡ ਲੀਡਰਾਂ ਦੇ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ।
ਪਿਛਲੇ ਹਫ਼ਤੇ ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਚਾਰਾਂ ਲੀਡਰਾਂ ਨੇ ਇਸ ਸਾਲ 12 ਮਾਰਚ ਨੂੰ ਆਪਣੇ ਪਹਿਲੇ ਡਿਜੀਟਲ ਸ਼ਿਖਰ ਸੰਮੇਲਨ ਤੋਂ ਬਾਅਦ ਹੋਈ ਤਰੱਕੀ ਕਰਨਗੇ ਤੇ ਸਾਂਝੇ ਹਿੱਤ ਨਾਲ ਜੁੜੇ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ।
ਮੋਦੀ ਦੀ ਅਮਰੀਕੀ ਯਾਤਰਾ ਕਰੀਬ ਛੇ ਮਹੀਨਿਆਂ 'ਚ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ ਜਦਕਿ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ ਉਹ ਦੂਜੀ ਵਾਰ ਕਿਸੇ ਦੇਸ਼ ਦੀ ਯਾਤਰਾ 'ਤੇ ਆਉਣਗੇ। ਇਸ ਤੋਂ ਪਹਿਲਾਂ ਮਾਰਚ 'ਚ ਮੋਦੀ ਨੇ ਬੰਗਲਾਦੇਸ਼ ਦੀ ਯਾਤਰਾ ਕੀਤੀ ਸੀ।