ਓਟਾਵਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਛੋਟੇ ਕਾਰੋਬਾਰਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਸੰਘੀ ਸਰਕਾਰ ਨੇ ਕੈਨੇਡਾ ਐਮਰਜੈਂਸੀ ਬਿਜਨੈਸ ਅਕਾਉਂਟ ਦਾ ਦਾਇਰਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਲਈ 20 ਹਜ਼ਾਰ ਡਾਲਰ ਤੋਂ ਘੱਟ ਤਨਖ਼ਾਹ ਵਾਲੇ ਯੋਗ ਹੋਣਗੇ।



ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਹੁਣ ਵਧੇਰੇ ਕਾਰੋਬਾਰ ਕੈਨੇਡਾ ਐਮਰਜੈਂਸੀ ਬਿਜ਼ਨੈਸ ਅਕਾਉਂਟ (ਸੀਈਬੀਏ) ਰਾਹੀਂ ਕਰਜ਼ੇ ਪ੍ਰਾਪਤ ਕਰ ਸਕਦੇ ਹਨ। ਸੀਈਬੀਏ ਛੋਟੇ ਕਾਰੋਬਾਰਾਂ ਤੇ ਮੁਨਾਫਾ-ਰਹਿਤ ਸੰਗਠਨਾਂ ਨੂੰ ਵਿਆਜ ਮੁਕਤ ਕਰਜ਼ੇ ਦਿੰਦਾ ਹੈ ਤਾਂ ਜੋ ਕੋਵਿਡ-19 ਤੋਂ ਪ੍ਰਭਾਵਤ ਉਨ੍ਹਾਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਲੋਨ ਨਿੱਜੀ ਬੈਂਕਾਂ ਅਤੇ ਕ੍ਰੈਡਿਟ ਯੂਨੀਅਨਾਂ ਵੱਲੋਂ ਪੇਸ਼ ਕੀਤੇ ਜਾਂਦੇ ਹਨ ਤੇ ਵੱਧ ਤੋਂ ਵੱਧ 40,000 ਡਾਲਰ ਲਈ ਹੋ ਸਕਦੇ ਹਨ।



ਟਰੂਡੋ ਨੇ ਰੁਜ਼ਗਾਰ ਬਚਾਉਣ ਲਈ ਇਹ ਰਾਹਤ ਦਿੱਤੀ ਹੈ। ਇਸ ਨਾਲ ਛੋਟੇ ਕਾਰੋਬਾਰੀਆਂ ਦੀ ਸਹਾਇਤਾ ਹੋਵੇਗੀ। ਇਸ ਤਹਿਤ ਲਗਭਗ 6 ਲੱਖ ਤੋਂ ਵੱਧ ਕਾਰੋਬਾਰਾਂ ਨੇ ਪਹੁੰਚ ਕੀਤੀ ਹੈ। ਕੈਨੇਡਾ 'ਚ 79 ਹਜ਼ਾਰ ਤੋਂ ਵੱਧ ਪੀੜਤ ਹਨ।



ਕੈਨੇਡਾ ਐਮਰਜੈਂਸੀ ਬਿਜਨੈਸ ਅਕਾਉਂਟ ਲਈ 20 ਹਜ਼ਾਰ ਡਾਲਰ ਤੋਂ ਘੱਟ ਤਨਖ਼ਾਹ ਵਾਲੇ ਯੋਗ ਹੋਣਗੇ। ਬਿਜਨੈਸ ਓਪਰੇਂਟਿੰਗ ਅਕਾਉਂਟ ਇਸ ਲਈ ਜ਼ਰੂਰੀ ਹੋਵੇਗਾ। ਇਸ ਲਈ ਕੈਨੇਡਾ ਰੈਵੀਨਿਉ ਏਜੰਸੀ ਬਿਜਨੈਸ ਨੰਬਰ ਵੀ ਜ਼ਰੂਰੀ ਹੋਵੇਗਾ। 2018 ਤੇ 2019 ਦੀ ਟੈਕਸ ਰਿਟਰਨ ਭਰੀ ਹੋਣੀ ਜ਼ਰੂਰੀ ਹੋਵੇਗੀ।



ਇਸ ਦੇ ਨਾਲ 40 ਹਜ਼ਾਰ ਡਾਲਰ ਤੋਂ 1.5 ਮਿਲੀਅਨ ਡਾਲਰ ਜ਼ਰੂਰੀ ਅਦਾਇਗੀ 'ਤੇ ਮਿਲਣਗੇ।ਜ਼ਰੂਰੀ ਅਦਾਇਗੀ 'ਚ ਕਿਰਾਇਆ, ਪ੍ਰੋਪਰਟੀ ਟੈਕਸ, ਇਨਸ਼ੋਰੈਂਸ, ਹੋਰ ਸਹੁਲਤਾਂ ਸ਼ਾਮਲ ਹੋਣਗੀਆਂ।