Kabul Blast : ਅਫਗਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ (Kabul) ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ ਹਨ। ਖੈਰ ਖਾਨਾ ਇਲਾਕੇ ਦੀ ਮਸਜਿਦ 'ਚ ਉਸ ਸਮੇਂ ਧਮਾਕਾ ਹੋਇਆ ਜਦੋਂ ਲੋਕ ਮਗਰੀਬ ਦੀ ਨਮਾਜ਼ ਅਦਾ ਕਰ ਰਹੇ ਸਨ।



ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ (Khalid Zadran ) ਨੇ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਬੁਲ ਦੇ ਪੀਡੀ 17 ਦੀ ਇੱਕ ਮਸਜਿਦ ਵਿੱਚ ਬੰਬ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਇਲਾਕੇ 'ਚ ਪਹੁੰਚ ਗਏ ਹਨ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਧਮਾਕੇ ਵਿੱਚ ਮਸਜਿਦ ਦੇ ਇਮਾਮ ਮੌਲਵੀ ਅਮੀਰ ਮੁਹੰਮਦ ਕਾਬੁਲੀ ਦੀ ਵੀ ਮੌਤ ਹੋ ਗਈ ਹੈ।

ਬੰਬ ਧਮਾਕੇ 'ਚ ਜ਼ਖਮੀਆਂ 'ਚ ਬੱਚੇ ਵੀ ਸ਼ਾਮਲ  



ਇਸ ਦੌਰਾਨ ਕਾਬੁਲ ਦੇ ਇਕ ਹਸਪਤਾਲ ਨੇ ਟਵੀਟ ਕਰਕੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕੁੱਲ 27 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਪੀਡੀ 17 ਇਲਾਕੇ ਵਿੱਚ ਹੋਏ ਧਮਾਕੇ ਤੋਂ ਬਾਅਦ ਹੁਣ ਤੱਕ 27 ਲੋਕਾਂ ਨੂੰ ਸਾਡੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬੰਬ ਧਮਾਕੇ ਦੇ ਇਸ ਮਾਮਲੇ 'ਚ 5 ਬੱਚੇ ਬਰਾਮਦ ਕੀਤੇ ਗਏ ਹਨ। ਜ਼ਖ਼ਮੀ ਬੱਚਿਆਂ ਵਿੱਚ ਇੱਕ 7 ਸਾਲ ਦਾ ਬੱਚਾ ਵੀ ਸ਼ਾਮਲ ਹੈ। ਮਸਜਿਦ ਵਿੱਚ ਹੋਏ ਇਨ੍ਹਾਂ ਬੰਬ ਧਮਾਕਿਆਂ ਦੀ ਅਜੇ ਤੱਕ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਅਸੀਂ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ (Khalid Zadran ) ਨੇ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਬੁਲ ਦੇ ਪੀਡੀ 17 ਦੀ ਇੱਕ ਮਸਜਿਦ ਵਿੱਚ ਬੰਬ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਇਲਾਕੇ 'ਚ ਪਹੁੰਚ ਗਏ ਹਨ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਧਮਾਕੇ ਵਿੱਚ ਮਸਜਿਦ ਦੇ ਇਮਾਮ ਮੌਲਵੀ ਅਮੀਰ ਮੁਹੰਮਦ ਕਾਬੁਲੀ ਦੀ ਵੀ ਮੌਤ ਹੋ ਗਈ ਹੈ।

 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।