ਮਹਿਤਾਬ-ਉਦ-ਦੀਨ


ਐਡਿਨਬਰਾ (ਇੰਗਲੈਂਡ): ਐਡਿਨਬਰਾ ਸਥਿਤ ਮਹਾਰਾਣੀ ਦੀ ਸ਼ਾਹੀ ਰਿਹਾਇਸ਼ਗਾਹ ‘ਪੈਲੇਸ ਆਫ਼ ਹੌਲੀਰੁੱਡਹਾਊਸ’ ਦੇ ਰਸੋਈਘਰ ’ਚ ਸ਼ਾਹੀ ਜੋੜੀ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ (Prince William and Kate Middleton) ਨੇ ਇੱਕ ਸਿੱਖ ਚੈਰਿਟੀ ਲਈ ਰੋਟੀਆਂ ਤੇ ਸਬਜ਼ੀ ਬਣਾਈ। ਇਸ ਦੀ ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ’ਚ ਡਾਢੀ ਚਰਚਾ ਹੈ।


ਚੈਰਿਟੀ ਦਾ ਨਾਂ ‘ਸਿੱਖ ਸੰਜੋਗ’ ਹੈ ਤੇ ਇਹ ਸਕੌਟਲੈਂਡ ’ਚ ਸਥਿਤ ਹੈ। ਇਹ ਜਥੇਬੰਦੀ ਐਡਿਨਬਰਾ ’ਚ ਲੋੜਵੰਦਾਂ ਗੁਰੂ ਕਾ ਲੰਗਰ ਅਤੁੱਟ ਚਲਾਉਂਦੀ ਹੈ। ਇਸ ਸਬੰਧੀ ਜਿਹੜੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਉਸ ਵਿੱਚ ਕੈਂਬ੍ਰਿਜ ਦੇ ਡਿਊਕ ਤੇ ਡੱਚੇਸ ਰੋਟੀਆਂ ਬਣਾਉਂਦੇ ਵਿਖਾਈ ਦੇ ਰਹੇ ਹਨ। ਕੇਟ ਤੇ ਵਿਲੀਅਮ ਦੋਵੇਂ ਆਟੇ ਦੇ ਪੇੜੇ ਕਰਦੇ ਹਨ ਤੇ ਫਿਰ ਚਕਲੇ ਉੱਤੇ ਉਨ੍ਹਾਂ ਨੂੰ ਵੇਲਦੇ ਹਨ ਤੇ ਸਟੋਵ ਉੱਤੇ ਪਕਾਉਂਦੇ ਹਨ।



ਇਸ ਤੋਂ ਬਾਅਦ ਇਹ ਸ਼ਾਹੀ ਜੋੜੀ ਛੋਟੇ-ਛੋਟੇ ਡੱਬਿਆਂ ਵਿੱਚ ਚੌਲ ਤੇ ਸਬਜ਼ੀ ਪਾਉਂਦੇ ਵੀ ਵਿਖਾਈ ਦਿੰਦੇ ਹਨ। 'ਇੰਡੀਅਨ ਐਕਸਪ੍ਰੈੱਸ' ਦੀ ਰਿਪੋਰਟ ਅਨੁਸਾਰ ਕੇਟ ਮਿਡਲਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਰਤੀ ਖਾਣੇ ਦਾ ਆਨੰਦ ਆਪਣੇ ਘਰ ’ਚ ਕਈ ਵਾਰ ਮਾਣਿਆ ਹੈ। ਪ੍ਰਿੰਸ ਵਿਲੀਅਮ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਮਸਾਲੇਦਾਰ ਖਾਣਾ ਸੱਚਮੁਚ ਬਹੁਤ ਪਸੰਦ ਹੈ।



‘ਸਿੱਖ ਸੰਜੋਗ’ ਨਾਂ ਦੀ ਚੈਰਿਟੀ ਨੇ ਸ਼ਾਹੀ ਜੋੜੀ ਦਾ ਸ਼ੁਕਰੀਆ ਅਦਾ ਕਰਦਿਆਂ ਆਖਿਆ ਹੈ ‘ਬੱਚਿਆਂ ਤੇ ਸਟਾਫ਼ ਮੈਂਬਰਾਂ ਨੇ ਤੁਹਾਡੇ ਸਾਥ ਦਾ ਆਨੰਦ ਮਾਣਿਆ। ਸਾਨੂੰ ਆਸ ਹੈ ਕਿ ਤੁਸੀਂ ਇਹ ਚੰਗੀ ਤਰ੍ਹਾਂ ਸਮਝਿਆ ਹੋਵੇਗਾ ਕਿ ਇਨ੍ਹਾਂ ਚੁਣੌਤੀ ਭਰੇ ਸਮਿਆਂ ਦੌਰਾਨ ਔਰਤਾਂ ਤੇ ਨੌਜਵਾਨਾਂ ਲਈ ਸਾਡੀਆਂ ਸੇਵਾਵਾਂ ਕਿਉਂ ਵਧੇਰੇ ਅਹਿਮ ਹਨ।’



ਇੱਥੇ ਦੱਸ ਦੇਈਏ ਕਿ ‘ਸਿੱਖ ਸੰਜੋਗ’ ਸਾਲ 1989 ਤੋਂ ਸਰਗਰਮ ਹੈ। ਲੌਕਡਾਊਨ ਦੌਰਾਨ ਇਸ ਦੀ ਜਨਤਕ ਸੇਵਾ ਵਰਨਣਯੋਗ ਰਹੀ ਹੈ। ਇਹ ਲੋੜਵੰਦਾਂ ਲਈ ਹਫ਼ਤੇ ’ਚ ਦੋ ਵਾਰ ਲੰਗਰ ਲਾਉਂਦੀ ਹੈ।


ਇਹ ਵੀ ਪੜ੍ਹੋ: Bathinda Rape Case: ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਪਾਈ ਝਾੜ, 'ਹੁਣ ਵਾੜ ਹੀ ਖੇਤ ਨੂੰ ਖਾਣ ਲੱਗੀ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904