ਅਮਰੀਕਾ ਦੇ ਸੈਨ ਜੋਸ 'ਚ ਗੋਲੀਬਾਰੀ ਦੀ ਘਟਨਾ 'ਚ 8 ਲੋਕਾਂ ਦੀ ਮੌਤ ਹੋ ਗਈ। ਬੁੱਧਵਾਰ ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ ਲਾਈਟ ਰੇਲਯਾਰਡ 'ਚ ਗੋਲ਼ੀਬਾਰੀ 'ਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਇਸ ਘਟਨਾ 'ਚ ਕਈ ਜ਼ਖ਼ਮੀ ਵੀ ਹੋਏ ਹਨ। ਸ਼ਹਿਰ ਦੇ ਮੇਅਰ ਸੈਮ ਲਿਕਾਰਡੋ ਨੇ ਇਸ ਘਟਨਾ ਨੂੰ ਸ਼ਹਿਰ ਲਈ ਕਾਲਾ ਧੱਬਾ ਕਰਾਰ ਦਿੱਤਾ।
ਜਾਣਕਾਰੀ ਮੁਤਾਬਕ ਇਹ ਗੋਲ਼ੀਬਾਰੀ ਰੇਲ ਕੇਂਦਰ 'ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ। ਜਿੱਥੇ ਰੇਲਾਂ ਖੜੀਆਂ ਹੁੰਦੀਆਂ ਹਨ ਤੇ ਇਕ ਰੱਖ-ਰਖਾਵ ਯਾਰਡ ਹੈ। ਘਟਨਾ 'ਚ ਮਾਰੇ ਗਏ। ਜ਼ਿਆਦਾਤਰ ਲੋਕ ਟ੍ਰਾਂਸਪੋਰਟ ਅਥਾਰਿਟੀ ਦੇ ਕਰਮਚਾਰੀ ਹਨ। ਜੋ ਸਵੇਰ ਸਮੇਂ ਡਿਊਟੀ ਖਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਬਿਲਡਿੰਗ ਦੇ ਅੰਦਰ ਕੁਝ ਵਿਸਫੋਟਕ ਵੀ ਹੋ ਸਕਦਾ ਹੈ। ਇਸ ਲਈ ਬੰਬ ਡਿਸਪੋਜ਼ਲ ਟੀਮ ਵੀ ਮੌਕੇ 'ਤੇ ਬੁਲਾਈ ਗਈ।
CNN ਦੀ ਇਕ ਰਿਪੋਰਟ ਦੇ ਮੁਤਾਬਕ ਘਟਨਾ ਅਮਰੀਕੀ ਸਮੇਂ ਦੇ ਮੁਤਾਬਕ ਸਵੇਰ ਕਰੀਬ ਸਵਾ ਛੇ ਵਜੇ ਦੀ ਹੈ। ਇੱਥੇ ਰੇਲ ਯਾਰਡ 'ਚ ਕੁਝ ਲੋਕ ਕੰਮ ਕਰ ਰਹੇ ਸਨ। ਅਚਾਨਕ ਇਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਲੋਕ ਜਾਨ ਗਵਾਉਣ ਲਈ ਭੱਜੇ। ਪਰ ਕੁਝ ਫਾਇਰਿੰਗ ਦੀ ਲਪੇਟ 'ਚ ਆ ਗਏ। ਪੁਲਿਸ ਤੇ ਮੇਅਰ ਨੇ ਵੀ ਇਹੀ ਘਟਨਾਕ੍ਰਮ ਦੱਸਿਆ ਹੈ। ਘਟਨਾ ਤੋਂ ਬਾਅਦ ਇੱਥੇ ਲੋਕਲ ਟ੍ਰੇਨ ਸਰਵਿਸ ਸਸਪੈਂਡ ਕਰ ਦਿੱਤੀ ਗਈ।ਮੇਅਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੇ ਹੁਣ ਤਕ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਸਾਫ ਨਹੀਂ ਹੋ ਸਕਿਆ ਕਿ ਫਾਇਰਿੰਗ ਕਿਉਂ ਕੀਤੀ ਗਈ। ਪੁਲਿਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਵਿਸਥਾਰ 'ਚ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Chhatrasal Stadium murder case: ਭਲਵਾਨ ਸਾਗਰ ਧਨਖੜ ਦੀ ਮੌਤ ਕਿਵੇਂ ਹੋਈ ? ਪੋਸਟਮਾਰਟ ਰਿਪੋਰਟ ‘ਚ ਇਹ ਖੁਲਾਸਾ
ਇਹ ਵੀ ਪੜ੍ਹੋ: Facebook, Twitter ਦੇ ਬੰਦ ਹੋਣ ਦੀਆਂ ਖ਼ਬਰਾਂ ਦੌਰਾਨ ਲੋਕਾਂ ਨੂੰ ਯਾਦ ਆਇਆ Orkut, ਜਾਣੋ ਟਵਿੱਟਰ ‘ਤੇ ਕਿਉਂ ਕਰ ਰਿਹਾ ਟ੍ਰੈਂਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904