ਨਵੀਂ ਦਿੱਲੀ: ਕਰਜ਼ਾ ਦੱਬਣ ਦੀਆਂ ਖ਼ਬਰਾਂ ਤੁਸੀਂ ਅੱਜ-ਕੱਲ੍ਹ ਕਾਫੀ ਪੜ੍ਹਦੇ-ਸੁਣਦੇ ਹੋਵੋਗੇ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਵਿਦੇਸ਼ੀ ਮੂਲ ਦਾ ਵਿਅਕਤੀ ਔਰੰਗਾਬਾਦ ਦੇ ਵਿਅਕਤੀ ਤੋਂ ਲਿਆ 200 ਰੁਪਏ ਦਾ ਉਧਾਰ ਮੋੜਨ 22 ਸਾਲ ਬਾਅਦ ਪਰਤਿਆ। ਹਾਲਾਂਕਿ, ਉਧਾਰ ਲੈਣ ਵੇਲੇ ਉਹ ਵਿਦਿਆਰਥੀ ਸੀ ਪਰ ਹੁਣ ਉਹ ਸੰਸਦ ਮੈਂਬਰ ਬਣ ਚੁੱਕਾ ਹੈ।
ਦਰਅਸਲ, ਕੀਨੀਆ ਦੇ ਨਿਆਰੀਬਾਰੀ ਛਾਛੇ ਹਲਕੇ ਤੋਂ ਸੰਸਦ ਮੈਂਬਰ ਰਿਚਰਡ ਨਿਆਗਾਕਾ ਟੋਂਗੀ ਹੁਣ ਤੋਂ 22 ਸਾਲ ਪਹਿਲਾਂ ਔਰੰਗਾਬਾਦ ਦੇ ਕਾਲਜ ਵਿੱਚ ਪੜ੍ਹਦੇ ਸੀ। ਉਦੋਂ ਉਨ੍ਹਾਂ ਕਾਸ਼ੀਨਾਥ ਗਵਲੀ ਨਾਂਅ ਦੇ ਵਿਅਕਤੀ ਤੋਂ 200 ਰੁਪਏ ਉਧਾਰ ਲਏ ਸਨ। ਪਰ ਉਦੋਂ ਉਹ ਵਾਪਸ ਨਹੀਂ ਸੀ ਮੋੜ ਪਾਏ।
ਰਿਚਰਡ ਨੇ 22 ਸਾਲਾਂ ਬਾਅਦ ਕਾਸ਼ੀਨਾਥ ਦਾ ਕੁੰਡਾ ਖੜਕਾਇਆ ਅਤੇ 200 ਰੁਪਏ ਵਾਪਸ ਕਰਨ ਦੀ ਗੱਲ ਦੱਸੀ। ਇਹ ਸੁਣ ਕਾਸ਼ੀਨਾਥ ਹੈਰਾਨ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਤੇ ਕਹਿਣ ਲੱਗੇ ਕਿ ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ। ਰਿਚਰਡ ਨੇ ਕਿਹਾ ਜਦ ਉਹ ਪੜ੍ਹਾਈ ਕਰਦੇ ਸੀ ਤਾਂ ਉਨ੍ਹਾਂ ਦੀ ਹਾਲਤ ਠੀਕ ਨਹੀਂ ਸੀ ਅਤੇ ਉਦੋਂ ਇਨ੍ਹਾਂ ਲੋਕਾਂ ਨੇ ਮੇਰੀ ਮਦਦ ਕੀਤੀ ਸੀ। ਹੁਣ ਉਹ ਉਨ੍ਹਾਂ ਨੂੰ ਸ਼ਕਰੀਆ ਅਦਾ ਕਰਨ ਆਏ ਹਨ। ਇਹ ਕਾਫੀ ਭਾਵੁਕ ਪਲ ਹੋ ਨਿੱਬੜਿਆ।
200 ਰੁਪਏ ਦਾ ਉਧਾਰ ਮੋੜਨ ਲਈ 22 ਸਾਲ ਬਾਅਦ ਭਾਰਤ ਆਇਆ ਵਿਦੇਸ਼ੀ MP
ਏਬੀਪੀ ਸਾਂਝਾ
Updated at:
12 Jul 2019 09:19 PM (IST)
ਰਿਚਰਡ ਨੇ 22 ਸਾਲਾਂ ਬਾਅਦ ਕਾਸ਼ੀਨਾਥ ਦਾ ਕੁੰਡਾ ਖੜਕਾਇਆ ਅਤੇ 200 ਰੁਪਏ ਵਾਪਸ ਕਰਨ ਦੀ ਗੱਲ ਦੱਸੀ। ਇਹ ਸੁਣ ਕਾਸ਼ੀਨਾਥ ਹੈਰਾਨ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਤੇ ਕਹਿਣ ਲੱਗੇ ਕਿ ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ।
- - - - - - - - - Advertisement - - - - - - - - -