Khalistan Protestor Attempt to Attack S Jaishankar Car: ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਕਾਰ ਨੂੰ ਲੰਡਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਜਣੇ ਨੇ ਵਿਦੇਸ਼ ਮੰਤਰੀ ਦੀ ਕਾਰ ਦੇ ਸਾਹਮਣੇ ਆ ਕੇ ਤਿਰੰਗਾ ਪਾੜ ਦਿੱਤਾ। ਵਿਦੇਸ਼ ਮੰਤਰੀ ਇਸ ਸਮੇਂ ਲੰਡਨ ਵਿੱਚ ਹਨ। ਉਨ੍ਹਾਂ ਨੇ ਇੱਥੇ ਚੈਥਮ ਹਾਊਸ ਥਿੰਕ ਟੈਂਕ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ।


ਪ੍ਰੋਗਰਾਮ ਖਤਮ ਹੁੰਦੇ ਹੀ ਉਹ ਆਪਣੀ ਕਾਰ ਵੱਲ ਵਧੇ। ਉੱਥੇ ਪਹਿਲਾਂ ਹੀ ਵਿਰੋਧ ਕਰ ਰਹੇ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਨੂੰ ਦੇਖ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ, ਇੱਕ ਵਿਅਕਤੀ ਤਿਰੰਗਾ ਲੈ ਕੇ ਉਨ੍ਹਾਂ ਦੀ ਕਾਰ ਦੇ ਸਾਹਮਣੇ ਖੜ੍ਹਾ ਹੋ ਗਿਆ ਤੇ ਰਸਤਾ ਰੋਕ ਲਿਆ। ਇਸ ਦੌਰਾਨ ਉਸ ਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਪਾੜ ਦਿੱਤਾ।


ਜਿਵੇਂ ਹੀ ਖਾਲਿਸਤਾਨ ਸਮਰਥਕ ਨੂੰ ਤਿਰੰਗਾ ਪਾੜਦੇ ਦੇਖਿਆ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਤੇ ਕਾਰ ਤੋਂ ਦੂਰ ਲੈ ਗਏ। ਇਸ ਪੂਰੀ ਘਟਨਾ ਨੂੰ ਵਿਦੇਸ਼ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਕੁਤਾਹੀ ਵਜੋਂ ਦੇਖਿਆ ਜਾ ਰਿਹਾ ਹੈ।


ਜਦੋਂ ਜੈਸ਼ੰਕਰ ਚੈਥਮ ਹਾਊਸ ਪਹੁੰਚੇ ਤਾਂ ਖਾਲਿਸਤਾਨੀ ਸਮਰਥਕ ਪਹਿਲਾਂ ਹੀ ਉੱਥੇ ਮੌਜੂਦ ਸਨ ਤੇ ਸੜਕ ਦੇ ਦੂਜੇ ਪਾਸੇ ਖਾਲਿਸਤਾਨੀ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੇ ਬਾਵਜੂਦ ਜਦੋਂ ਜੈਸ਼ੰਕਰ ਬਾਹਰ ਆਏ ਤਾਂ ਸੁਰੱਖਿਆ ਘੇਰਾ ਨਹੀਂ ਵਧਾਇਆ ਗਿਆ।


ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਭਾਰਤੀਆਂ ਨੇ ਲੰਡਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਲੋਕ ਬ੍ਰਿਟਿਸ਼ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਭਾਰਤ ਸਰਕਾਰ ਤੋਂ ਵੀ ਇਸ ਮੁੱਦੇ ਨੂੰ ਕੂਟਨੀਤਕ ਪੱਧਰ 'ਤੇ ਉਠਾਉਣ ਦੀ ਉਮੀਦ ਹੈ।
  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



Read MOre: Viral Video: ਰਿੰਗ ਸੈਰੇਮਨੀ 'ਚ ਪਹੁੰਚੀ ਕੁੜੀ ਦੀ ਗਰਲਫ੍ਰੈਂਡ, ਰਿਸ਼ਤੇ ਦਾ ਖੁਲਾਸਾ ਹੁੰਦੇ ਹੀ ਮੱਚਿਆ ਹੰਗਾਮਾ; ਲੈਸਬੀਅਨ ਨਾਲ ਮੁੰਡੇ ਨੇ ਤੋੜਿਆ ਰਿਸ਼ਤਾ ?