ਜਕਾਰਤਾ: ਇੱਕ ਸਾਲ ਵਿੱਚ ਦੂਜੀ ਵਾਰ ਆਈ ਸੁਨਾਮੀ ਨਾਲ ਇੰਡੋਨੇਸ਼ੀਆ ਦੇ 281 ਜਣਿਆਂ ਦੀ ਮੌਤ ਹੋ ਗਈ ਤੇ ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ। ਕਈ ਲੋਕ ਅਜੇ ਵੀ ਲਾਪਤਾ ਹਨ। ਵੱਡਾ ਸਵਾਲ ਇਹ ਹੈ ਕਿ ਇੱਥੇ ਵਾਰ-ਵਾਰ ਭੂਚਾਲ ਕਿਉਂ ਆਉਂਦਾ ਹੈ। ਇੰਡੋਨੇਸ਼ੀਆ ਵਿੱਚ ਲਗਾਤਾਰ ਸੁਨਾਮੀ ਤੇ ਭੂਚਾਲ ਇਸ ਕਰਕੇ ਆਉਂਦੇ ਰਹਿੰਦੇ ਹਨ ਕਿਉਂਕਿ ਇਹ ਭੂਚਾਲ ਦੇ ਹਿਸਾਬ ਨਾਲ ਸਰਗਰਮ ਫਾਇਰ ਆਫ ਰਿੰਗ ’ਤੇ ਵੱਸਿਆ ਹੋਇਆ ਹੈ। ਇਹ ਪ੍ਰਸ਼ਾਂਤ ਮਹਾਂਸਾਗਰ ਦੇ ਬੇਸਿਨ ਵਿੱਚ ਜਵਾਲਾਮੁਖੀਆਂ ਤੇ ਫਾਲਟ ਲਾਈਨਾਂ ਦਾ ਅੱਧ ਗੋਲਾ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਪਾਸੇ ਇੱਕ ਜਾਪਾਨ ਤੋਂ ਇੰਡੋਨੇਸ਼ੀਆ ਤਕ ਫੈਲਿਆ ਹੋਇਆ ਹੈ ਤੇ ਦੂਜੇ ਪਾਸੇ ਇਸ ਦਾ ਵਿਸਤਾਰ ਕੈਲੀਫੋਰਨੀਆ ਤੋਂ ਉੱਤਰੀ ਅਮਰੀਕਾ ਤਕ ਹੈ। ਇੰਡੋਨੇਸ਼ੀਆ ਵਿੱਚ ਭੂਚਾਲ ਤੇ ਸੁਨਾਮੀ ਨਾਲ ਹੋਈਆਂ ਮੌਤਾਂ
ਸਾਲ ਮੌਤਾਂ
ਜੁਲਾਈ 2006 700
ਸਤੰਬਰ 2009 300
ਅਕਤੂਬਰ 2010 300
ਦਸੰਬਰ 2016 100
ਅਗਸਤ 2018 500
ਸਤੰਬਰ 2018 2000
ਇਸ ਹਿਸਾਬ ਨਾਲ ਇਕੱਲੇ 2018 ਵਿੱਚ ਹੀ ਹੁਣ ਤਕ ਇੰਡੋਨੇਸ਼ੀਆ ਵਿੱਚ 2800 ਦੇ ਕਰੀਬ ਜਾਨਾਂ ਗਈਆਂ ਹਨ। ਦੱਸ ਦੇਈਏ ਕਿ ਇਹ ਸੁਨਾਮੀ ਇੱਕ ਜਵਾਲਾਮੁਖੀ ਫਟਣ ਕਰਕੇ ਆਈ ਹੈ। ਇਸ ਦੀ ਵਜ੍ਹਾ ਨਾਲ ਉੱਠੀਆਂ ਲਹਿਰਾਂ ਨੇ ਸੈਂਕੜੇ ਇਮਾਰਤਾਂ ਤਬਾਹ ਕਰ ਦਿੱਤੀਆਂ। ਭੂਚਾਲ ਤੇ ਜਵਾਲਾਮੁਖੀ ਨਾਲ ਆਉਣ ਵਾਲੀ ਸੁਨਾਮੀ ਵਿੱਚ ਫਰਕ ਇਹ ਹੁੰਦਾ ਹੈ ਕਿ ਭੂਚਾਲ ਨਾਲ ਆਉਣ ਵਾਲੀ ਸੁਨਾਮੀ ਦਾ ਅਲਰਟ ਸਿਸਟਮ ਹੁੰਦਾ ਹੈ। ਅਜਿਹੇ ਵਿੱਚ ਭੂਚਾਲ ਆਉਣ ਤੋਂ ਪਹਿਲਾਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਰਾਹਤ ਤੇ ਬਚਾਅ ਦੀਆਂ ਤਿਆਰੀਆਂ ਕਰ ਲਈਆਂ ਜਾਂਦੀਆਂ ਹਨ ਪਰ ਜਵਾਲਾਮੁਖੀ ਤੋਂ ਆਉਣ ਵਾਲੀ ਸੁਨਾਮੀ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਕੀਤਾ ਜਾ ਸਕਦਾ।