ਨਵੀਂ ਦਿੱਲੀ: ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਨੇ ਕੋਰੋਨੋਵਾਇਰਸ ਮਹਾਂਮਾਰੀ ਵਿਰੁੱਧ ਦੇਸ਼-ਵਿਆਪੀ ਟੀਕਾਕਰਣ ਮੁਹਿੰਮ ਚਲਾਈ ਹੈ। ਬਹੁਤ ਸਾਰੇ ਵਿਸ਼ਵ ਨੇਤਾਵਾਂ ਨੇ ਆਪਣੇ ਨਾਗਰਿਕਾਂ ਦੇ ਡਰ ਨੂੰ ਦੂਰ ਕਰਨ ਲਈ ਕੋਵਿਡ -19 ਟੀਕੇ ਦੀ ਖੁਰਾਕ ਖੁਦ ਲਈ ਹੈ।ਇਹ ਨੇਤਾ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀਤੋਂ ਲੈ ਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਮ ਤੱਕ ਸ਼ਾਮਲ ਹਨ।


ਅੱਜ ਭਾਰਤ ਵਿੱਚ ਵੀ ਟੀਕਾਕਰਣ ਦੀ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ।ਜਿਸ ਵਿੱਚ 30 ਮਿਲੀਅਨ ਫਰੰਟ ਲਾਈਨ ਵਰਕਰਾਂ ਨੂੰ ਟੀਕਾ ਲਗਵਾਉਣ ਲਈ ਪਹਿਲੀ ਲਾਈਨ ਵਿੱਚ ਰੱਖਿਆ ਗਿਆ ਹੈ।ਕਈ ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਾਂ ਵਿਚ ਆਪਣਾ ਵਿਸ਼ਵਾਸ ਵਧਾਉਣ ਲਈ ਪਹਿਲਾਂ ਟੀਕਾ ਲਗਵਾਉਣਾ ਅਤੇ ਉਨ੍ਹਾਂ ਦੇ ਸ਼ੰਕੇ ਦੂਰ ਕਰਨ। ਪਰ ਮੋਦੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸਿਆਸਤਦਾਨਾਂ ਨੂੰ ਫਰੰਟਲਾਈਨ ਵਰਕਰਾਂ ਨਾਲ ਪਹਿਲੀ ਸ਼੍ਰੇਣੀ ਵਿਚ ਨਹੀਂ ਗਿਣਿਆ ਜਾਵੇਗਾ।

ਜਾਣੋ ਹੁਣ ਤੱਕ ਵਿਸ਼ਵ ਦੇ ਕਿਹੜੇ ਚੋਟੀ ਦੇ ਨੇਤਾਵਾਂ ਨੇ ਟੀਕੇ ਦੀ ਪਹਿਲੀ ਖੁਰਾਕ ਲਈ ਹੈ।

  1. ਜੋਅ ਬਾਇਡੇਨ: 78 ਸਾਲਾ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਸੋਮਵਾਰ ਨੂੰ ਟੀਕੇ ਦਾ ਦੂਜਾ ਸ਼ਾਟ ਲੈਣਗੇ। ਉਸਨੇ 21 ਦਸੰਬਰ ਨੂੰ ਮੀਡੀਆ ਦੇ ਸਾਹਮਣੇ ਪਹਿਲਾ ਸ਼ਾਟ ਲਿਆ ਸੀ। ਸ਼ਾਟ ਲੈਣ ਤੋਂ ਬਾਅਦ, ਉਸਨੇ ਦੇਸ਼ ਦੇ ਡਾਕਟਰੀ ਪੇਸ਼ੇਵਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਇੱਕ "ਹੀਰੋ" ਕਿਹਾ।

  2. ਕਮਲਾ ਹੈਰਿਸ: ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈਣ ਵਾਲਿਆਂ 'ਚ ਯੂਐਸ ਦੀ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੇ 29 ਦਸੰਬਰ ਨੂੰ ਪਹਿਲੀ ਖੁਰਾਕ ਲਈ ਸੀ। ਉਸ ਨੇ ਲਾਈਵ ਟੀਵੀ 'ਤੇ ਮੋਰਡ੍ਰਨਾ ਟੀਕਾ ਲਗਵਾਇਆ ਸੀ। ਉਸਨੇ ਟਵੀਟ ਕਰਕੇ ਸਿਹਤ ਸੰਭਾਲ ਕਰਮਚਾਰੀਆਂ, ਵਿਗਿਆਨੀਆਂ ਅਤੇ ਖੋਜਕਰਤਾਵਾਂ ਦਾ ਧੰਨਵਾਦ ਕੀਤਾ।

  3. ਮਾਈਕ ਪੈਂਸ: ਅਮਰੀਕਾ ਦੇ ਮੌਜੂਦਾ ਉਪ ਰਾਸ਼ਟਰਪਤੀ ਨੇ ਆਪਣੀ ਪਤਨੀ ਕੈਰਨ ਨਾਲ ਮਿਲ ਕੇ 18 ਦਸੰਬਰ ਨੂੰ ਫਾਈਜ਼ਰ ਕੋਰੋਨਾ ਟੀਕਾ ਲਗਵਾਇਆ ਸੀ। ਪੈਂਸ ਨੇ ਲਾਈਵ ਟੀਵੀ 'ਤੇ ਟੀਕਾ ਲਗਵਾਇਆ ਸੀ। ਉਸਨੇ ਕਿਹਾ ਕਿ ਟੀਕਾ ਲਗਵਾਉਣ ਤੋਂ ਬਾਅਦ ਉਸਨੂੰ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਹੋਈ।

  4. ਬੈਂਜਾਮਿਨ ਨੇਤਨਯਾਹੂ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ 9 ਜਨਵਰੀ ਨੂੰ ਦੂਜੀ ਵਾਰ ਟੀਕਾ ਲਗਾਇਆ ਗਿਆ ਸੀ। 20 ਦਸੰਬਰ ਨੂੰ, ਉਹ ਕੋਵਿਡ ਦੇ ਵਿਰੁੱਧ ਟੀਕਾ ਲਗਵਾਉਣ ਵਾਲੇ ਪਹਿਲੇ ਇਜ਼ਰਾਈਲੀ ਨਾਗਰਿਕ ਸੀ।ਉਨ੍ਹਾਂ ਨੂੰ ਫਾਈਜ਼ਰ ਦਾ ਕੋਰੋਨਾ ਟੀਕਾ ਲਗਾਇਆ ਗਿਆ ਸੀ।

  5. ਮਹਾਰਾਣੀ ਐਲਿਜ਼ਾਬੇਥ ਅਤੇ ਪ੍ਰਿੰਸ ਫਿਲਿਪ: 94 ਸਾਲਾ ਬ੍ਰਿਟਿਸ਼ ਮਹਾਰਾਣੀ ਅਤੇ ਉਸ ਦੇ 99 ਸਾਲਾ ਪਤੀ ਨੂੰ 9 ਜਨਵਰੀ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਸੀ। ਇਹ ਜਾਣਕਾਰੀ ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦਿੱਤੀ।

  6. ਜੋਕੋ ਵਿਡੋਡੋ: ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਦੇਸ਼ ਅੰਦਰ ਟੀਕਾ ਲਗਵਾਉਣ ਵਾਲਾ ਉਹ ਪਹਿਲਾ ਵਿਅਕਤੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਟੀਕਾ ਲਗਵਾਉਣ ਦੀ ਗੱਲ ਨਹੀਂ ਹੈ, ਪਰ ਇਹ ਯਕੀਨੀ ਬਣਾਉਣ ਲਈ ਹੈ ਕਿ ਇਹ ਟੀਕਾ ਸੁਰੱਖਿਅਤ ਹੈ।

  7. ਅਨਿਲ ਵਿਜ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ 20 ਨਵੰਬਰ ਨੂੰ ਕੋਰੋਨਾ ਟੀਕਾ ਦਿੱਤਾ ਗਿਆ ਸੀ। ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਕੋਵੋਕਸਿਨ ਦਾ ਇਹ ਸ਼ਾਟ ਲੈਣ ਵਾਲੇ ਉਹ ਪਹਿਲੇ ਵਿਅਕਤੀ ਸੀ।ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਟੀਕੇ ਤੋਂ ਬਾਅਦ ਵੀ ਉਹ ਕੋਰੋਨਾ ਪੌਜ਼ੇਟਿਵ ਹੋ ਗਏ ਅਤੇ ਕਈ ਦਿਨ ਜ਼ੇਰੇ ਇਲਾਜ ਰਹੇ।