COVID-19: ਕੋਰੋਨਾ ਵਾਇਰਸ (Coronavirus) ਦੇ ਕਹਿਰ ਨਾਲ ਦੁਨੀਆ ਬੇਹਾਲ ਹੈ। Omicron ਵੇਰੀਐਂਟ ਦੀ ਵਜ੍ਹਾ ਨਾਲ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ 'ਚ ਜ਼ਿਆਦਾ ਲੋਕਾਂ ਨੂੰ ਵੈਕਸੀਨੇਟ (COVID-19 Vaccine) ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਕੁਝ ਅਜਿਹਾ ਵੀ ਹੈ ਜੋ ਵੈਕਸੀਨ ਨਾਂ ਲਗਵਾਉਣ ਲਈ ਜਾਨਲੇਵਾ ਤਰਕੀਬ ਅਪਣਾ ਰਹੇ ਹਨ। ਉਹ ਖੁਦ ਜਾਣਬੁੱਝ ਕੇ ਕੋਰੋਨਾ ਪਾਜ਼ੇਟਿਵ ਹੋ ਰਹੇ ਹਨ ਤਾਂ ਜੋ ਵੈਕਸੀਨ ਨਾ ਲਵਾਉਣੀ ਪਵੇ।

'ਡੇਲੀ ਮੇਲ' ਮੁਤਾਬਕ ਇਟਲੀ 'ਚ ਵੈਕਸੀਨ ਤੋਂ ਬਚਣ ਲਈ ਅਜੀਬ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਜ਼ਿਕਰਯੋਗ ਹੈ ਕਿ ਇਟਲੀ 'ਚ 1 ਫਰਵਰੀ 2022 ਤੋਂ ਸਾਰਿਆਂ ਲਈ ਵੈਕਸੀਨ ਲਾਉਣਾ ਜ਼ਰੂਰੀ ਹੈ। ਵੈਕਸੀਨ ਨਾ ਲਗਵਾਉਣ ਵਾਲਿਆਂ 'ਤੇ ਸਰਕਾਰ ਐਕਸ਼ਨ ਲਵੇਗੀ ਤੇ ਜੁਰਮਾਨਾ ਲਾਵੇਗੀ। ਇਥੋਂ ਤਕ ਕੀ ਨੌਕਰੀ ਜਾ ਸਕਦੀ ਹੈ ਪਰ ਬਾਵਜੂਦ ਇਸ ਦੇ ਕੁਝ ਲੋਕ ਸਮਝਣ ਨੂੰ ਤਿਆਰ ਨਹੀਂ ਹਨ।

 ਪੈਸੇ ਖਰਚ ਕਰ ਖੁਦ ਨੂੰ ਕਰ ਰਹੇ ਸੰਕ੍ਰਮਿਤ!
ਇਤਾਲਵੀ Anti Vaxxers ਕੋਵਿਡ-ਪੌਜ਼ੇਟਿਵ ਲੋਕਾਂ ਨਾਲ ਡਿਨਰ ਤੇ ਵਾਈਨ ਪਾਰਟੀ ਕਰ ਰਹੇ ਹਨ ਤਾਂ ਜੋ ਖੁਦ ਨੂੰ ਵੀ ਸੰਕ੍ਰਮਿਤ ਕਰ ਸਕਣ। ਇਸ ਲਈ ਉਹ 10 ਹਜ਼ਾਰ ਤੋਂ ਜ਼ਿਆਦਾ ਖਰਚ ਰਹੇ ਹਨ।

ਵੈਕਸੀਨ ਵਿਰੋਧੀ ਲੋਕ ਕੋਵਿਡ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਆਪਣੇ ਪੈਸੇ ਖਰਚ ਕਰ ਕੇ ਚੋਰੀ-ਚੋਰੀ ਸੰਕ੍ਰਮਿਤਾਂ ਨਾਲ ਪਾਰਟੀ ਕਰ ਰਹੇ ਹਨ ਤਾਂ ਜੋ ਉਹ ਵੀ ਕੋਰੋਨਾ ਪੌਜ਼ੇਟਿਵ ਹੋ ਜਾਣ ਤੇ ਉਨ੍ਹਾਂ ਵੈਕਸੀਨ ਨਾ ਲਵਾਉਣੀ ਪਵੇ। ਅਸਲ 'ਚ ਸੰਕ੍ਰਮਿਤ ਲੋਕਾਂ ਦਾ ਕੁਝ ਸਮੇਂ ਤਕ ਟੀਕਾਕਰਨ ਨਹੀਂ ਕੀਤਾ ਜਾਵੇਗਾ।


 ਹਾਲ ਹੀ 'ਚ Tuscany 'ਚ ਇਕ ਕੋਵਿਡ ਪਾਰਟੀ ਦਾ ਖੁਲਾਸਾ ਹੋਇਆ ਜਿੱਥੇ ਇਕ ਕੋਵਿਡ ਪਾਜ਼ੇਟਿਵ ਵਿਅਕਤੀ ਨਾਲ ਲੋਕ ਡਿਨਰ ਤੇ ਵਾਈਨ ਇਨਜੁਆਏ ਕਰ ਰਹੇ ਸੀ। ਇਸ 'ਚ ਸ਼ਾਮਲ ਹੋਣ ਲਈ £110 ਪਾਊਂਡ (11 ਹਜ਼ਾਰ ਰੁਪਏ) ਫੀਸ ਰੱਖੀ ਗਈ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904