Maldives President Mohammad Muizzu: ਮਾਲਦੀਵ ਦੇ ਨਵ-ਨਿਯੁਕਤ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਉਹ ਅਹੁਦਾ ਸੰਭਾਲਣ ‘ਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਭਾਰਤੀ ਫ਼ੌਜ ਨੂੰ ਮਾਲਦੀਵ ਵਿੱਚੋਂ ਬਾਹਰ ਕੱਢ ਦੇਣਗੇ। ਉਨ੍ਹਾਂ ਨੇ ਹਾਲ ਹੀ 'ਚ 'ਅਲ ਜਜ਼ੀਰਾ' ਨੂੰ ਦਿੱਤੇ ਇੰਟਰਵਿਊ 'ਚ ਇਹ ਬਿਆਨ ਦਿੱਤਾ ਹੈ। ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਜਿਸ ਦਿਨ ਉਹ ਅਹੁਦਾ ਸੰਭਾਲਣਗੇ, ਉਸ ਦਿਨ ਉਹ ਭਾਰਤੀ ਫੌਜ ਨੂੰ ਮਾਲਦੀਵ ਤੋਂ ਵਾਪਸ ਜਾਣ ਲਈ ਕਹਿਣਗੇ।


ਭਾਰਤੀ ਫੌਜ ਨੂੰ ਮਾਲਦੀਵ ਤੋਂ ਬਾਹਰ ਕੱਢਣ ਦਾ ਕੀਤਾ ਸੀ ਦਾਅਵਾ


ਦੱਸ ਦੇਈਏ ਕਿ ਮੁਹੰਮਦ ਮੋਇਜ਼ੂ ਨੂੰ ਚੀਨ ਦਾ ਸਮਰਥਕ ਮੰਨਿਆ ਜਾਂਦਾ ਹੈ। ਮੁਈਜ਼ੂ ਨੇ ਪਿਛਲੇ ਮਹੀਨੇ ਇਬਰਾਹਿਮ ਸੋਲਿਹ ਨੂੰ ਹਰਾਇਆ ਸੀ। ਇਬਰਾਹਿਮ ਸੋਲਿਹ ਨੂੰ ਭਾਰਤ ਪੱਖੀ ਮੰਨਿਆ ਜਾਂਦਾ ਰਿਹਾ ਹੈ। ਦੱਸ ਦਈਏ ਕਿ ਮੁਹੰਮਦ ਮੁਈਜ਼ੂ ਦੇ ਚੋਣ ਵਾਅਦਿਆਂ ਵਿੱਚ ਦੀਪ ਸਮੂਹ ਤੋਂ ਭਾਰਤੀ ਫੌਜ ਦੀ ਵਾਪਸੀ ਸ਼ਾਮਲ ਸੀ, ਜਿਸ 'ਤੇ ਉਹ ਫਿਲਹਾਲ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਕੂਟਨੀਤਕ ਮਾਧਿਅਮ ਰਾਹੀਂ ਹੱਲ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Israel Hamas War: ਪਾਕਿਸਤਾਨ ਮੂਲ ਦੇ ਸਕਾਟਿਸ਼ ਮੰਤਰੀ ਦਾ ਵੱਡਾ ਬਿਆਨ, ਕਿਹਾ- 'ਗਾਜ਼ਾ ਦੇ ਲੋਕਾਂ ਨੂੰ ਦੇਸ਼ 'ਚ ਦੇਵਾਂਗੇ ਸ਼ਰਨ, ਮੁਫਤ ਕਰਾਂਗੇ ਇਲਾਜ '


ਮੁਈਜ਼ੂ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਭਾਰਤੀ ਹਾਈ ਕਮਿਸ਼ਨਰ ਨੂੰ ਮਿਲਿਆ ਸੀ। ਉਸ ਦੌਰਾਨ ਸਾਨੂੰ ਇਸ ਮੁੱਦੇ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਉਣ ਦੀ ਲੋੜ ਹੈ। ਉਨ੍ਹਾਂ (ਭਾਰਤ) ਨੇ ਇਸ ਨੂੰ ਸਕਾਰਾਤਮਕ ਤੌਰ 'ਤੇ ਲਿਆ ਅਤੇ ਕਿਹਾ ਕਿ ਉਹ ਇਸ 'ਤੇ ਅੱਗੇ ਦਾ ਰਸਤਾ ਲੱਭਣ ਲਈ ਸਾਡੇ ਨਾਲ ਕੰਮ ਕਰਨਗੇ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਸਦੀਆਂ ਤੋਂ ਸ਼ਾਂਤੀਪੂਰਨ ਦੇਸ਼ ਰਹੇ ਹਾਂ। ਸਾਡੇ ਦੇਸ਼ ਵਿੱਚ ਕਦੇ ਵੀ ਕੋਈ ਵਿਦੇਸ਼ੀ ਫੌਜ ਨਹੀਂ ਆਈ। ਸਾਡੇ ਕੋਲ ਕੋਈ ਵੱਡਾ ਫੌਜੀ ਢਾਂਚਾ ਨਹੀਂ ਹੈ। ਸਾਡੀ ਧਰਤੀ 'ਤੇ ਕਿਸੇ ਵਿਦੇਸ਼ੀ ਫੌਜ ਦੀ ਮੌਜੂਦਗੀ ਕਾਰਨ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਚੀਨ ਵੱਲ ਝੁਕਾਅ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮਾਲਦੀਵ ਪੱਖੀ ਨੀਤੀ 'ਤੇ ਚੱਲਣਗੇ।


ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਦੇਸ਼ ਨੂੰ ਖੁਸ਼ ਕਰਨ ਲਈ ਉਸ ਦਾ ਪੱਖ ਨਹੀਂ ਲਵਾਂਗੇ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਹੋਵੇ, ਜੋ ਸਾਡੇ ਦੇਸ਼ ਦਾ ਸਤਿਕਾਰ ਕਰਦਾ ਹੈ ਅਤੇ ਇਸ ਦੇ ਹਿੱਤਾਂ ਦੀ ਰਾਖੀ ਕਰਦਾ ਹੈ, ਉਹੀ ਸਾਡਾ ਮਿੱਤਰ ਹੋਵੇਗਾ।


ਇਹ ਵੀ ਪੜ੍ਹੋ: Israel Gaza Attack: IDF ਨੇ ਹਮਾਸ ਦੇ ਕੱਟੜਪੰਥੀਆਂ ਦੀ ਆਡੀਓ ਰਿਕਾਰਡਿੰਗ ਜਾਰੀ ਕਰਕੇ ਕੀਤਾ ਦਾਅਵਾ - ਗਾਜ਼ਾ ਦੇ ਹਸਪਤਾਲ ‘ਤੇ ਹੋਏ ਧਮਾਕੇ ਨੂੰ ਲੈ ਕੇ ਕੀਤਾ ਖੁਲਾਸਾ