Woman Alive Without Food: ਜੇਕਰ ਤੁਸੀਂ ਕੁਝ ਘੰਟੇ ਖਾਂਦੇ-ਪੀਂਦੇ ਨਹੀਂ ਤਾਂ ਤੁਹਾਡੇ ਸਰੀਰ ਦੀ ਊਰਜਾ ਖਤਮ ਹੋ ਜਾਂਦੀ ਹੈ। ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ, ਬਿਸਤਰੇ ਤੋਂ ਉੱਠਿਆ ਹੀ ਨਹੀਂ ਜਾਂਦਾ ਹੈ। ਪਰ ਉੱਥੇ ਹੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੇ 16 ਸਾਲਾਂ ਤੋਂ ਨਾ ਕੁਝ ਖਾਧਾ ਹੈ ਅਤੇ ਨਾ ਕੁਝ ਪੀਤਾ ਹੈ। ਜਦੋਂ ਉਹ 10 ਸਾਲ ਦੀ ਸੀ, ਉਦੋਂ ਉਸ ਨੇ ਅਖੀਰਲੀ ਵਾਰ ਖਾਣਾ ਖਾਧਾ ਸੀ। 


ਇਥਯੋਪੀਆ ਦੀ ਰਹਿਣ ਵਾਲੀ ਮੂਲੂਵਰਕ ਅੰਬਾਵ ਨਾਂ ਦੀ ਔਰਤ ਦਾ ਕਹਿਣਾ ਹੈ ਕਿ ਉਸ ਨੇ 16 ਸਾਲਾਂ ਤੋਂ ਕੁਝ ਨਹੀਂ ਖਾਧਾ ਅਤੇ ਨਾ ਹੀ ਉਸ ਨੂੰ ਭੁੱਖ ਲੱਗਦੀ ਹੈ। ਉਸ ਨੇ ਆਖਰੀ ਵਾਰ ਖਾਣਾ ਉਦੋਂ ਖਾਧਾ ਸੀ, ਜਦੋਂ ਉਹ ਦਸ ਸਾਲ ਦੀ ਸੀ। ਅੱਜ ਉਹ 26 ਸਾਲ ਦੀ ਹੋ ਗਈ ਹੈ। ਮੂਲੂਵਰਕ ਅੰਬਾਵ ਇੱਕ ਬੱਚੇ ਦੀ ਮਾਂ ਵੀ ਹੈ।


ਇਹ ਵੀ ਪੜ੍ਹੋ: Charanjit Channi: ਮੁੜ ਫਸ ਗਏ ਸਾਬਕਾ ਸੀਐਮ ਚੰਨੀ, ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ, ਦੁਪਹਿਰ ਦੋ ਵਜੇ ਤੱਕ ਸੌਂਪਣਗੇ ਰਿਪੋਰਟ


'ਦਿ ਮਿਰਰ' ਦੀ ਰਿਪੋਰਟ ਮੁਤਾਬਕ ਮੂਲੂਵਰਕ ਅੰਬਾਵ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਲਈ ਖਾਣਾ ਬਣਾਉਂਦੀ ਹੈ ਪਰ ਉਸ ਨੂੰ ਭੁੱਖ ਨਹੀਂ ਲੱਗਦੀ। ਮੂਲੂਵਰਕ ਨੇ ਦੱਸਿਆ ਕਿ ਭਾਰਤ, ਕਤਰ ਅਤੇ ਦੁਬਈ ਦੇ ਕਈ ਡਾਕਟਰਾਂ ਨੇ ਜਾਂਚ ਕੀਤੀ ਪਰ ਉਸ ਦੇ ਸਰੀਰ ਵਿੱਚ ਕੋਈ ਨੁਕਸ ਨਹੀਂ ਮਿਲਿਆ ਅਤੇ ਨਾ ਹੀ ਕੋਈ ਇਹ ਦੱਸ ਸਕਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ।


ਔਰਤ ਨੇ ਦੱਸਿਆ ਕਿ ਜਦੋਂ ਮੈਂ ਦਸ ਸਾਲ ਦੀ ਸੀ ਅਤੇ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਖਾਣਾ ਖਾ ਕੇ ਸਕੂਲ ਜਾਣ ਲਈ ਕਿਹਾ ਤਾਂ ਮੈਂ ਉਨ੍ਹਾਂ ਨੂੰ ਝੂਠ ਬੋਲਦੀ ਸੀ ਕਿ ਮੈਂ ਖਾ ਲਿਆ ਹੈ। ਹੌਲੀ-ਹੌਲੀ ਇਹ ਵਧਦਾ ਗਿਆ ਅਤੇ ਮੈਂ ਖਾਣਾ-ਪੀਣਾ ਛੱਡ ਦਿੱਤਾ। ਮੂਲੂਵਰਕ ਅੰਬਾਵ ਨੇ ਦੱਸਿਆ ਕਿ ਉਹ ਨਹਾਉਣ ਲਈ ਹੀ ਬਾਥਰੂਮ ਜਾਂਦੀ ਹੈ। ਔਰਤ ਦਾ ਕਹਿਣਾ ਹੈ ਕਿ ਉਹ ਪਿਛਲੇ 16 ਸਾਲਾਂ ਤੋਂ ਇੱਕ ਵਾਰ ਵੀ ਟਾਇਲਟ ਨਹੀਂ ਗਈ ਹੈ। ਉਹ ਉਦੋਂ ਹੀ ਬਾਥਰੂਮ ਜਾਂਦੀ ਹੈ ਜਦੋਂ ਉਸ ਨੂੰ ਨਹਾਉਣਾ ਹੁੰਦਾ ਹੈ। ਜਦੋਂ ਮੂਲੂਵਰਕ ਅੰਬਾਵ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਦੇ ਸਰੀਰ ਵਿੱਚ ਦੁੱਧ ਨਹੀਂ ਸੀ, ਇਸ ਲਈ ਬੱਚੇ ਨੂੰ ਨਕਲੀ ਦੁੱਧ ਪਿਲਾਇਆ ਗਿਆ।


ਇਹ ਵੀ ਪੜ੍ਹੋ: IMD Warns Heatwave: ਪੰਜਾਬ ਦੇ ਨਾਲ ਨਾਲ ਇਹਨਾਂ ਸੂਬਿਆਂ 'ਚ ਗਰਮੀ ਦੇ ਟੁੱਟਣ ਜਾ ਰਹੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ