ਜਾਪਾਨ ਵਿੱਚ ਇੱਕ ਆਦਮੀ ਨੂੰ ਔਰਤਾਂ ਦੇ ਅੰਡਰਵੀਅਰ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 59 ਸਾਲਾ ਦੋਸ਼ੀ, ਜਿਸ ਦੀ ਪਛਾਣ ਟੈਟਸੂਓ ਉਰਾਟਾ (Tetsuo Urata) ਵਜੋਂ ਹੋਈ ਹੈ। ਮੁਲਜ਼ਮ 'ਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ 'ਤੇ ਕੌਆਇਨ ਆਪਰੇਟਡ ਲੌਂਡਰੀ 'ਚੋਂ ਛੇ ਜੋੜੀਆਂ ਪੈਂਟੀਆਂ ਚੋਰੀ ਕਰਦਾ ਫੜ੍ਹਿਆ ਗਿਆ।


ਸਥਾਨਕ ਮੀਡੀਆ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਛਾਪੇਮਾਰੀ ਕੀਤੀ ਤੇ ਉਸ ਦੇ ਘਰੋਂ 730 ਹੋਰ ਕੱਪੜੇ ਮਿਲੇ। ਪੁਲਿਸ ਵੱਲੋਂ ਆਨਲਾਈਨ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਫਰਸ਼ ਤੇ ਵਿਛੇ ਅੰਡਰਵੀਅਰ ਦਿਖਾਏ ਗਏ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਾਲਾਂ ਤੋਂ ਐਨੀ ਵੱਡੀ ਗਿਣਤੀ 'ਚ ਪੈਂਟੀਆਂ ਜ਼ਬਤ ਨਹੀਂ ਕੀਤੀਆਂ।


ਇਹ ਘਟਨਾ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ ਤੇ ਲੋਕਾਂ ਨੂੰ ਉਸ ਦੇ ਇਸ ਅਜੀਬ ਸ਼ੌਕ ਨੂੰ ਸਮਝਣਾ ਮੁਸ਼ਕਿਲ ਹੈ। ਅਜਿਹੀ ਇਕ ਘਟਨਾ ਨਿਊਜ਼ੀਲੈਂਡ ਤੋਂ ਵੀ ਸਾਹਮਣੇ ਆਈ ਸੀ। ਜਿੱਥੇ 2019 'ਚ ਇਕ 65 ਸਾਲਾ ਵਿਅਕਤੀ ਨੇ ਔਰਤਾਂ ਦੇ ਅੰਦਰੂਨੀ ਕੱਪੜਿਆਂ ਦੇ 8 ਜੋੜੇ ਚੋਰੀ ਕਰਨ ਲਈ 100 ਕਿਲੋਮੀਟਰ ਦੀ ਯਾਤਰਾ ਕੀਤੀ ਸੀ।


ਆਪਣੇ ਆਪ 'ਚ ਇਹ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪ੍ਰਤੀ ਕਈ ਯੂਜ਼ਰਸ ਨੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਰੱਖੀਆਂ ਹਨ। 


ਇਹ ਵੀ ਪੜ੍ਹੋPunjab Congress: ਕੈਪਟਨ-ਸਿੱਧੂ ਦਾ ਵਿਵਾਦ 'ਕਾਂਗਰਸ ਲਈ ਚੰਗਾ', ਜਾਣੋ ਹਰੀਸ਼ ਰਾਵਤ ਦਾ ਗਣਿਤ


ਇਹ ਵੀ ਪੜ੍ਹੋPunjab Congress: ਹੁਣ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਕਾਂਗਰਸ 'ਚ ਛਿੜੀ ਜੰਗ, ਬਾਗੀ ਮੰਤਰੀਆਂ ਦਾ ਕੈਪਟਨ 'ਤੇ ਹਮਲਾ


Apple Event: ਹੋ ਜਾਉ ਤਿਆਰ! ਐਪਲ ਆਈਫੋਨ 13 ਸੀਰੀਜ਼ ਇਸ ਦਿਨ ਹੋਣ ਜਾ ਰਿਹਾ ਲਾਂਚ, ਕੰਪਨੀ ਨੇ ਕੀਤਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904