Man regrets for not getting vaccinated: ਕੋਵਿਡ-19 ਮਹਾਮਾਰੀ ਜਿਸ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਅੱਜ ਵੀ ਦੁਨੀਆ ਇਸ ਭਿਆਨਕ ਮਹਾਮਾਰੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਸਰਕਾਰਾਂ ਵੱਲੋਂ ਰੋਜ਼ਾਨਾ ਲੋਕਾਂ ਨੂੰ ਵੈਕਸੀਨ ਲਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਇੱਕ ਵਿਅਕਤੀ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਨੋਟ ਲਿਖਿਆ ਜਿਸ 'ਚ ਉਸਨੇ ਵੈਕਸੀਨ ਨਾ ਲਗਵਾਉਣ 'ਤੇ ਪਛਤਾਵਾ ਜਤਾਇਆ। 


ਇੱਕ ਹਫਤਾ ਪਹਿਲਾਂ Christian Cabrera ਕੋਰੋਨਾ ਦੀ ਲਪੇਟ 'ਚ ਆਇਆ ਸੀ। Christian ਦੇ ਭਰਾ ਨੇ ਇੱਕ ਮੀਡੀਆ ਚੈਨਲ ਨੂੰ ਘਟਨਾ ਬਾਰੇ ਦੱਸਿਆ। ਉਹਨਾਂ ਕਿਹਾ ਕਿ Christian ਕਦੇ ਬਿਮਾਰ ਨਹੀਂ ਹੋਇਆ ਸੀ। ਉਹ ਸਾਇੰਸ 'ਚ ਵਿਸ਼ਵਾਸ ਨਹੀਂ ਸੀ ਕਰਦਾ ਅਤੇ ਉਸਨੇ ਕੋਰੋਨਾ ਦੀ ਵੈਕਸੀਨ ਵੀ ਨਹੀਂ ਲਈ। 


ਮੌਤ ਤੋਂ ਮਹਿਜ਼ ਇੱਕ ਦਿਨ ਪਹਿਲਾਂ ਉਸਨੇ ਇੱਕ ਮੈਸੇਜ ਲਿਖਿਆ, ਜਿਸ 'ਚ ਉਸ ਨੇ ਵੈਕਸੀਨ ਨਾ ਲਗਵਾਉਣ 'ਤੇ ਪਛਤਾਵਾ ਜ਼ਾਹਰ ਕੀਤਾ। Christian, Sherman Oaks Hospital 'ਚ ਦਾਖਲ ਸੀ ਅਤੇ ਮੌਤ ਤੋਂ ਪਹਿਲਾਂ ਆਪਣੇ ਮੈਸੇਜ 'ਚ Christian ਨੇ ਲਿਖਿਆ ਕਿ, 'ਉਹ ਸਾਹ ਨਹੀਂ ਲੈ ਪਾ ਰਿਹਾ, ਉਸਨੇ ਲਿਖਿਆ ਕਿ ਹੁਣ ਉਸਨੂੰ ਪਛਤਾਵਾ ਹੋ ਰਿਹਾ ਹੈ ਕਿ ਉਸਨੇ ਵੈਕਸੀਨ ਕਿਓਂ ਨਹੀਂ ਲਈ। ਜੇਕਰ ਉਸਨੇ ਵੈਕਸੀਨ ਲਗਵਾਈ ਹੁੰਦੀ ਤਾਂ ਅੱਜ ਉਹ ਆਪਣੀ ਜਾਨ ਬਚਾ ਸਕਦਾ ਸੀ।'


ਪਿਛਲੇ ਹਫਤੇ 22 ਜਨਵਰੀ Christian ਦੀ ਮੌਤ ਹੋ ਗਈ। ਜਿਸ ਦੇ ਲਿਖੇ ਮੈਸੇਜ ਨੇ ਲੋਕਾਂ ਨੂੰ ਵੀ ਮੈਸੇਜ ਤਾਂ ਜਰੂਰ ਦਿੱਤਾ ਹੈ। 


 


Coronavirus in India: ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 2.86 ਲੱਖ ਨਵੇਂ ਕੇਸ ਆਏ ਸਾਹਮਣੇ, ਪੌਜ਼ੇਟੀਵਿਟੀ ਰੇਟ 19.5%