ਇਸਲਾਮਾਬਾਦ: ਪਾਕਿਸਤਾਨ ਵਿਚ ਜਬਰੀ ਵਿਆਹ ਨਾਲ ਜੁੜੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ। ਜਿਸ ‘ਚ ਅਜੇ ਵੀ ਸਥਾਨਕ ਸਰਕਾਰ ਨਕੇਲ ਕਸਣ ਤੋਂ ਨਾਕਾਮ ਰਹੀ ਹੈ। ਹੁਣ ਇੱਕ ਹੋਰ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਰਹਿੰਦੇ ਇੱਕ ਮੁਸਲਮਾਨ ਲੜਕੇ ਨੇ ਇੱਕ ਈਸਾਈ ਲੜਕੀ ਦਾ ਕਤਲ ਇਸ ਲਈ ਕੀਤਾ ਕਿਉਂਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ।

ਖ਼ਬਰਾਂ ਮੁਤਾਬਕ ਮ੍ਰਿਤਕ ਸੋਨੀਆ ਅਤੇ ਦੋਸ਼ੀ ਸ਼ਹਿਜ਼ਾਦ ਦੋਵੇਂ ਪਾਕਿਸਤਾਨ ਦੇ ਰਾਵਲਪਿੰਡੀ ਦੇ ਰਹਿਣ ਵਾਲੇ ਸੀ। ਰਿਪੋਰਟ ਮੁਤਾਬਕ ਦੋਸ਼ੀ ਸ਼ਹਿਜ਼ਾਦ ਦੀ ਮਾਂ ਨੇ ਲੜਕੀ ਦੇ ਪਰਿਵਾਰ ਨੂੰ ਵਿਆਹ ਲਈ ਰਿਸ਼ਤਾ ਭੇਜਿਆ, ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ। ਸੋਨੀਆ ਦਾ ਵਿਆਹ ਕਿਸੇ ਹੋਰ ਲੜਕੇ ਨਾਲ ਹੋਣਾ ਸੀ, ਜਿਸ ਕਾਰਨ ਲੜਕੀ ਦੇ ਪਰਿਵਾਰ ਨੇ ਸੋਨੀਆ ਲਈ ਸ਼ਹਿਜ਼ਾਦ ਦੇ ਰਿਸ਼ਤੇ ਨੂੰ ਇਨਕਾਰ ਕਰ ਦਿੱਤਾ।

ਪੁਲਿਸ ਮੁਤਾਬਕ, ਘਟਨਾ ਦੌਰਾਨ ਲੜਕੀ ਫੈਜਾਨ ਨਾਲ ਹਾਈਵੇ 'ਤੇ ਜਾ ਰਹੀ ਸੀ, ਜਦੋਂ ਸ਼ਹਿਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਕਤਲ ਦਾ ਇਹ ਕੇਸ ਨਿੱਜੀ ਗੁੱਸੇ ਕਾਰਨ ਹੋਇਆ ਹੈ, ਪਰ ਫਿਰ ਵੀ ਅਸੀਂ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ।

Farmers Protest Update: ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 12ਵਾਂ ਦਿਨ, ਅਰਵਿੰਦ ਕੇਜਰੀਵਾਲ ਜਾਣਗੇ ਸਿੰਘੂ ਬਾਰਡਰ

ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਫੈਜ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਮੁੱਖ ਮੁਲਜ਼ਮ ਸ਼ਹਿਜਾਦ ਅਜੇ ਵੀ ਫਰਾਰ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਜਾਦ ਨੂੰ ਲੱਭਣ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904