ਨਵੀਂ ਦਿੱਲੀ: ਹਰ ਵੇਲੇ ਦੁਨੀਆ ਵਿੱਚ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਬੇਹੱਦ ਅਜੀਬ ਹੁੰਦੀਆਂ ਹਨ ਤੇ ਸੁਰਖੀਆਂ ‘ਚ ਆ ਹੀ ਜਾਂਦੀਆਂ ਹਨ। ਅਜਿਹੀ ਹੀ ਇੱਕ ਘਟਨਾ ਦੇਸ਼ ‘ਚ ਵਾਪਰੀ ਹੈ ਜਿਸ ‘ਚ ‘ਪੋਸਟੀਵੀਟੀ ਗੁਰੂ’ ਆਪਣੀ ਉਮਰ ਨੂੰ 20 ਸਾਲ ਘੱਟ ਕਰਵਾਉਣ ਲਈ ਕੋਰਟ ਚਲਿਆ ਗਿਆ।
ਜੀ ਹਾਂ, ਡੱਚ ਕੋਰਟ ‘ਚ ਏਮੀਲ ਰੇਟਲਬੈਂਡ ਨੇ ਆਪਣੀ ਉਮਰ 65 ਤੋਂ ਘਟਾ ਕੇ 49 ਸਾਲ ਕਰਨ ਦੀ ਅਪੀਲ ਕੀਤੀ ਹੈ। ਬੇਸ਼ੱਕ ਡੱਚ ਕੋਰਟ ਨੇ ਉਸ ਦੀ ਇਸ ਮੰਗ ਖ਼ਾਰਜ ਕਰ ਦਿੱਤੀ ਹੈ। ਏਮੀਲ ਨੇ ਪਿਛਲੇ ਮਹੀਨੇ ਹੀ ਨੀਦਰਲੈਂਡ ਦੀ ਕੋਰਟ ‘ਚ ਅਪੀਲ ਕਰ ਆਪਣੀ ਉਮਰ ‘ਚ ਬਦਲਾਅ ਕਰਨ ਦੀ ਮੰਗ ਕੀਤੀ ਸੀ। ਉਸ ਨੇ ਅਰਜ਼ੀ ਦਾਇਰ ਕਰਕੇ ਕਿਹਾ ਕਿ ਉਸ ਦੀ ਉਮਰ ਨੂੰ ਘੱਟ ਕਰਕੇ 49 ਸਾਲ ਕਰ ਦਿੱਤੀ ਜਾਵੇ।
ਉਸ ਨੇ ਦਾਅਵਾ ਕੀਤਾ ਹੈ ਕਿ 69 ਸਾਲ ਦਾ ਹੋਣ ਤੋਂ ਬਾਅਦ ਵੀ ਉਹ ਖੁਦ ਨੂੰ ਇਸ ਉਮਰ ਦਾ ਮਹਿਸੂਸ ਨਹੀਂ ਕਰਦੇ। ਕੋਰਟ ਵੱਲੋਂ ਲਿਖੇ ਆਦੇਸ਼ ‘ਚ ਕਿਹਾ ਗਿਆ ਹੈ ਕਿ ਨੀਦਰਲੈਂਡ ਦਾ ਕਾਨੂੰਨ ਉਮਰ ਮੁਤਾਬਕ ਹੀ ਅਧਿਕਾਰ ਦਿੰਦਾ ਹੈ। ਜੇਕਰ ਏਮੀਲ ਦੀ ਮੰਗ ਮਨ ਲਈ ਜਾਂਦੀ ਤਾਂ ਉਮਰ ਦੀ ਸੀਮਾ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ।