ਵਾਸ਼ਿੰਗਟਨ: ਸੰਯੁਕਤ ਰਾਜ ਦੀ ਮੱਛੀ ਤੇ ਜੰਗਲੀ ਜੀਵਨ ਸੇਵਾ ਨੇ ਫਲੋਰੀਡਾ ਨਦੀ ਵਿੱਚ ਇੱਕ ਸਮੁੰਦਰੀ ਗਾਂ ਦੀ ਪਿੱਠ ਤੇ ਖਰੋਚ ਕੇ 'ਟਰੰਪ' ਲਿਖੇ ਜਾਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਐਤਵਾਰ ਨੂੰ ਉੱਤਰੀ ਫਲੋਰੀਡਾ ਦੇ ਬਲਿਊ ਹੋਲ ਦੇ ਉਪਰਲੇ ਪਾਣੀਆਂ ਵਿੱਚ ਇਹ ਸਮੰਦਰ ਗਾਂ ਵੇਖੀ ਗਈ। ਜੀਵ ਵਿਗਿਆਨ ਵਿਭਿੰਨਤਾ ਕੇਂਦਰ ਨੇ ਜਾਂਚ ਵਿਚ ਸਹਿਯੋਗ ਕਰਨ ਵਾਲੀ ਜਾਣਕਾਰੀ ਲਈ 5000 ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।
ਸੰਘੀ ਅਧਿਕਾਰੀਆਂ ਵੱਲੋਂ ਸੋਮਵਾਰ ਦੀ ਰਾਤ ਨੂੰ ਦਿੱਤੇ ਗਏ ਇੱਕ ਅਪਡੇਟ ਅਨੁਸਾਰ, ਸਮੁੰਦਰੀ ਗਾਂ "ਗੰਭੀਰ ਰੂਪ ਵਿੱਚ ਜ਼ਖਮੀ ਦਿਖਾਈ ਨਹੀਂ ਦਿੱਤੀ।"ਉਸ ਦੀ ਚਮੜੀ ਮੋਟੀ ਹੋਣ ਕਾਰਨ ਉਸ ਨੂੰ ਬਹੁਤਾ ਜ਼ਖਮ ਨਹੀਂ ਹੋਇਆ। ਫਿਲਹਾਲ ਅਮਰੀਕੀ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ ਕਿ ਟਰੰਪ ਦੇ ਕਿਸੇ ਅੰਧ ਭਗਤ ਨੇ ਰਾਸ਼ਟਰਪਤੀ ਟਰੰਪ ਦਾ ਸਰਨੇਮ ਉਸ ਜੀਵ ਦੀ ਪਿੱਠ ਤੇ ਲਿਖਿਆ।