ਸਾਊਦੀ ਅਰਬ: ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਬਾਰੂਦ ਡੰਪ ‘ਚ ਇੱਕ ਧਮਾਕਾ ਹੋਇਆ ਹੈ। ਦੱਸਣਯੋਗ ਹੈ ਕਿ ਇਸ ਕੇਂਦਰ ਦੀ ਫਿਲਹਾਲ ਵਰਤੋਂ ਨਹੀਂ ਕੀਤੀ ਜਾ ਰਹੀ ਸੀ। ਬੁੱਧਵਾਰ ਨੂੰ ਸਾਊਦੀ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਖਾਰਜ ਦੇ ਨੇੜੇ ਧੂੰਏ ਦਾ ਗੁਬਾਰ ਦੇਖਿਆ ਜਾ ਸਕਦਾ ਹੈ। ਟੀਵੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਹਾਦਸਾ ਸੀ ਜਾਂ ਹਮਲਾ ਸੀ।

ਖਾਰਜ ਪ੍ਰਿੰਸ ਸੁਲਤਾਨ ਏਅਰ ਬੇਸ ਦੇ ਬਹੁਤ ਨੇੜੇ ਹੈ, ਜਿਥੇ ਯੂਐਸ ਫੌਜ ਦਾ ਇੱਕ ਮਿਲਟਰੀ ਬੇਸ ਹੈ। ਹਾਲਾਂਕਿ, ਅਜੇ ਤੱਕ ਅਮਰੀਕੀ ਸੁਰੱਖਿਆ ਬਲਾਂ ਨੇ ਇਸ ਘਟਨਾ ਬਾਰੇ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਹੈ ਪਰ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਵਿੱਚ ਵੀ ਸਾਹਮਣੇ ਆਈਆਂ ਹਨ।

ਜ਼ਿਆਦਾਤਰ ਅਜਿਹੇ ਹਮਲੇ ਯਮਨ ਦੇ ਹੋਤੀ ਬਾਗੀਆਂ ਦੁਆਰਾ ਕੀਤੇ ਗਏ ਹਨ ਪਰ ਖਰਜ ਸਾਊਦੀ ਅਰਬ ਦੇ ਮੱਧ ਵਿੱਚ ਸਥਿਤ ਹੈ, ਜਿਸ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਹੁਥੀਆਂ ਕੋਲ ਹੁਣ ਤੱਕ ਹਮਲਾ ਕਰਨ ਲਈ ਹਥਿਆਰ ਨਹੀਂ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਹੋਤੀ ਦੇ ਵਿਦਰੋਹੀ ਅਕਸਰ ਯਮਨ ਦੀ ਸਰਹੱਦ ਨੇੜੇ ਸਥਿਤ ਸਾਊਦੀ ਟੀਚਿਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ।