MDH and Everest Spices Ban: ਹਾਂਗਕਾਂਗ ਨੇ MDH ਪ੍ਰਾਈਵੇਟ ਲਿਮਟਿਡ ਅਤੇ ਐਵਰੈਸਟ ਫੂਡ ਪ੍ਰੋਡਕਟਸ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਕਾਰਸੀਨੋਜੇਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖਤਰਾ ਹੈ। ਹਾਂਗਕਾਂਗ ਤੋਂ ਪਹਿਲਾਂ ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਇਸੇ ਕਾਰਨ ਐਵਰੈਸਟ ਦੇ ਫਿਸ਼ ਕਰੀ ਸਪਾਈਸ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਆਦੇਸ਼ ਜਾਰੀ ਕੀਤਾ ਸੀ।


ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ MDH ਗਰੁੱਪ ਦੇ ਤਿੰਨ ਮਸਾਲੇ ਮਿਕਸ ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ - ਵਿੱਚ ਕਾਰਸੀਨੋਜਨਿਕ ਪੈਸਟੀਸਾਈਡ ਐਥੀਲੀਨ ਆਕਸਾਈਡ ਦੀ ਮਾਤਰਾ ਵੱਧ ਪਾਈ ਗਈ ਸੀ। ਰੂਟੀਨ ਸਰਵੀਲਾਂਸ ਪ੍ਰੋਗਰਾਮ ਦੇ ਤਹਿਤ ਐਵਰੈਸਟ ਦੇ ਫਿਸ਼ ਕਰੀ ਮਸਾਲੇ ਵਿੱਚ ਵੀ ਇਹ ਕੀਟਨਾਸ਼ਕ ਪਾਇਆ ਗਿਆ ਹੈ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਐਥੀਲੀਨ ਆਕਸਾਈਡ ਨੂੰ ਗਰੁੱਪ 1 ਕਾਰਸਿਨੋਜੇਨ ਵਜੋਂ ਸ਼੍ਰੇਣੀਬੱਧ ਕੀਤਾ ਹੈ। ਭੋਜਨ ਨਿਯਮਾਂ ਦੇ ਅਨੁਸਾਰ, ਕੀਟਨਾਸ਼ਕਾਂ ਵਾਲੇ ਭੋਜਨ ਨੂੰ ਮਨੁੱਖੀ ਖਪਤ ਲਈ ਤਾਂ ਹੀ ਵੇਚਿਆ ਜਾ ਸਕਦਾ ਹੈ ਜੇਕਰ ਭੋਜਨ ਖਤਰਨਾਕ ਜਾਂ ਸਿਹਤ ਲਈ ਹਾਨੀਕਾਰਕ ਨਾ ਹੋਵੇ।


ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ CFS ਨੇ ਵਿਕਰੇਤਾਵਾਂ ਨੂੰ ਬੇਨਿਯਮੀਆਂ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਕਰੀ ਬੰਦ ਕਰਨ ਅਤੇ ਇਨ੍ਹਾਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸੈਂਟਰ ਫਾਰ ਫੂਡ ਸੇਫਟੀ (CFS) ਦੀਆਂ ਹਦਾਇਤਾਂ ਅਨੁਸਾਰ, ਵਿਤਰਕਾਂ (Distributors)ਅਤੇ ਦਰਾਮਦਕਾਰਾਂ (Importers) ਨੇ ਪ੍ਰਭਾਵਿਤ ਉਤਪਾਦਾਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Weather Update: ਪੰਜਾਬ-ਹਰਿਆਣਾ 'ਚ ਨਹੀਂ ਟਲਿਆ ਮੀਂਹ ਦਾ ਖਤਰਾ, ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਕਰਨਗੀਆਂ ਪਰੇਸ਼ਾਨ, IMD ਅਲਰਟ                                                                                                 


ਸਿੰਗਾਪੁਰ ਦੇ ਅਧਿਕਾਰੀਆਂ ਨੇ ਐਵਰੈਸਟ ਦੇ ਫਿਸ਼ ਕਰੀ ਮਸਾਲਾ ਨੂੰ ਵਾਪਸ ਮੰਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਐਥੀਲੀਨ ਆਕਸਾਈਡ ਦੀ ਮਾਤਰਾ ਸੀਮਾ ਤੋਂ ਵੱਧ ਹੈ। ਐਥੀਲੀਨ ਆਕਸਾਈਡ ਇੱਕ ਕੀਟਨਾਸ਼ਕ ਹੈ। ਸਿੰਗਾਪੁਰ ਇਸ ਮਸਾਲੇ ਨੂੰ ਭਾਰਤ ਤੋਂ ਇਮਪੋਰਟ ਕਰਦਾ ਹੈ। ਸਿੰਗਾਪੁਰ ਫੂਡ ਏਜੰਸੀ (SFA) ਨੇ ਦਰਾਮਦਕਾਰ ਐਸਪੀ ਮੁਥੀਆ ਐਂਡ ਸੰਨਜ਼ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਕੰਪਨੀ ਐਵਰੈਸਟ ਦੇ ਉਤਪਾਦ 80 ਤੋਂ ਵੱਧ ਦੇਸ਼ਾਂ ਵਿੱਚ ਸਪਲਾਈ ਕੀਤੇ ਜਾਂਦੇ ਹਨ।


ਬੀਤੇ ਦਿਨੀਂ ਇਹ ਖੁਲਾਸਾ ਹੋਇਆ ਸੀ ਕਿ FMCG ਕੰਪਨੀ ਨੇਸਲੇ ਦੇ ਬੇਬੀ ਫੂਡ ਉਤਪਾਦਾਂ ਵਿੱਚ ਵਾਧੂ ਖੰਡ ਪਾਈ ਗਈ ਸੀ। ਸਵਿਟਜ਼ਰਲੈਂਡ ਦੇ ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ (IBFAN) ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ Nestle ਭਾਰਤ ਸਮੇਤ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ 'ਚ ਵਿਕਣ ਵਾਲੇ ਬੇਬੀ ਉਤਪਾਦਾਂ 'ਚ ਵਾਧੂ ਖੰਡ ਮਿਲਾਉਂਦੀ ਹੈ। ਭਾਰਤ ਸਰਕਾਰ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਨੇ ਕਿਹਾ ਕਿ ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ ਦੁਆਰਾ ਰਿਪੋਰਟ ਕੀਤੇ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। FSSAI ਨੇ ਕਿਹਾ ਕਿ ਇਸ ਨੂੰ ਵਿਗਿਆਨਕ ਪੈਨਲ ਦੇ ਸਾਹਮਣੇ ਰੱਖਿਆ ਜਾਵੇਗਾ।


ਇਹ ਵੀ ਪੜ੍ਹੋ: Maldives Election 2024: ਭਾਰਤ ਅਤੇ ਮਾਲਦੀਵ ਦੇ ਰਿਸ਼ਤੇ 'ਤੇ ਫਿਰ ਲੱਗ ਸਕਦਾ ਗ੍ਰਹਿਣ! ਚੋਣਾਂ 'ਚ ਪਾਰਟੀ ਨੇ ਹਾਸਲ ਕੀਤਾ ਬਹੁਮਤ