Maldives Parliamentary Election 2024: ਮਾਲਦੀਵ 'ਚ ਸੰਸਦੀ ਚੋਣਾਂ ਲਈ ਵੋਟਿੰਗ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਜਾਰੀ ਹੈ। ਭਾਰਤ ਦੇ ਨਾਲ-ਨਾਲ ਚੀਨ ਵੀ ਮਾਲਦੀਵ ਨਾਲ ਸਬੰਧਾਂ 'ਚ ਖਟਾਸ ਕਾਰਨ ਇਨ੍ਹਾਂ ਚੋਣਾਂ 'ਤੇ ਨਜ਼ਰ ਰੱਖ ਰਿਹਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਪ੍ਰਧਾਨ ਮੁਹੰਮਦ ਮੁਈਜ਼ੂ ਦੀ ਅਗਵਾਈ ਵਾਲੀ ਪੀਪਲਜ਼ ਨੈਸ਼ਨਲ ਕਾਂਗਰਸ (ਪੀਐਨਸੀ) ਮਾਲਦੀਵ ਵਿੱਚ ਸੰਸਦੀ ਚੋਣਾਂ ਵਿੱਚ ਜਿੱਤ ਵੱਲ ਵਧ ਰਹੀ ਹੈ।
66 ਸੀਟਾਂ 'ਤੇ ਮੁਈਜ਼ੂ ਦੀ ਪਾਰਟੀ ਨੂੰ ਮਿਲੀ ਜਿੱਤ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਮਾਲਦੀਵ ਦੇ ਚੋਣ ਕਮਿਸ਼ਨ ਨੇ ਕਿਹਾ ਕਿ 93 ਸੀਟਾਂ ਵਿੱਚੋਂ 86 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿੱਚੋਂ ਰਾਸ਼ਟਰਪਤੀ ਮੁਈਜ਼ੂ ਦੀ ਪੀਐਨਸੀ ਪਾਰਟੀ ਨੇ 66 ਸੀਟਾਂ ਜਿੱਤੀਆਂ ਹਨ। ਇਹ ਅੰਕੜਾ ਬਹੁਮਤ ਤੋਂ ਜ਼ਿਆਦਾ ਹੈ, ਜਿਸ ਕਾਰਨ ਮੁਈਜ਼ੂ ਦੀ ਪਾਰਟੀ ਮਾਲਦੀਵ 'ਚ ਫਿਰ ਤੋਂ ਸਰਕਾਰ ਬਣਾ ਸਕਦੀ ਹੈ।
ਵਿਰੋਧੀ ਮਾਲਦੀਵੀਅਨ ਡੈਮੋਕਰੇਟਿਕ ਪਾਰਟੀ (ਐਮਡੀਪੀ), ਜਿਸ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣ ਹਾਰਨ ਤੋਂ ਪਹਿਲਾਂ ਇੰਡੀਆ ਫਸਟ ਨੀਤੀ ਅਪਣਾਈ ਸੀ, ਸਿਰਫ਼ 15 ਸੀਟਾਂ 'ਤੇ ਅੱਗੇ ਸੀ। ਜੇਕਰ ਰਾਸ਼ਟਰਪਤੀ ਮੁਈਜ਼ੂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਹਿੰਦ ਮਹਾਸਾਗਰ ਨਾਲ ਭਾਰਤ ਦੇ ਸਬੰਧ ਪ੍ਰਭਾਵਿਤ ਹੋ ਸਕਦੇ ਹਨ।
ਇਹ ਵੀ ਪੜ੍ਹੋ: ਗੁਰੂਗ੍ਰਾਮ 'ਚ ਲੱਕੜ ਦੇ ਗੋਦਾਮ 'ਚ ਲੱਗੀ ਅੱਗ, 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ
2 ਲੱਖ 84 ਹਜ਼ਾਰ ਲੋਕਾਂ ਨੇ ਪਾਈ ਵੋਟ
ਇਸ ਤੋਂ ਇਲਾਵਾ ਮਾਲਦੀਵ ਡਿਵੈਲਪਮੈਂਟ ਅਲਾਇੰਸ, ਜਮਹੂਰੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਮਿਲ ਕੇ ਕੁੱਲ ਸੱਤ ਸੀਟਾਂ 'ਤੇ ਅੱਗੇ ਚੱਲ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪੀਐਨਸੀ ਆਰਾਮ ਨਾਲ ਸੰਸਦ 'ਚ ਬਹੁਮਤ ਦਾ ਅੰਕੜਾ ਪਾਰ ਕਰ ਲਵੇਗੀ। ਮਾਲਦੀਵ 'ਚ ਸਰਕਾਰ ਚੁਣਨ ਲਈ ਕੁੱਲ 2 ਲੱਖ 84 ਹਜ਼ਾਰ ਲੋਕਾਂ ਨੇ 93 ਸੰਸਦੀ ਸੀਟਾਂ 'ਤੇ ਵੋਟਿੰਗ ਕੀਤੀ।
ਚੋਣ ਪ੍ਰਚਾਰ ਦੌਰਾਨ, ਪੀਐਨਸੀ ਨੇ ਵੋਟਰਾਂ ਨੂੰ ਬਹੁਮਤ ਤੋਂ ਵੱਧ ਸੀਟਾਂ ਜਿੱਤਣ ਦੀ ਅਪੀਲ ਕੀਤੀ ਸੀ, ਤਾਂ ਜੋ ਮੁਈਜ਼ੂ ਦੀ ਸਰਕਾਰ ਆਪਣਾ ਵਾਅਦਾ ਜਲਦੀ ਪੂਰਾ ਕਰ ਸਕੇ। ਪੀਐਨਸੀ ਦੇ ਚੋਣ ਵਾਅਦੇ ਵਿੱਚ ਦੋ ਹੈਲੀਕਾਪਟਰ ਅਤੇ ਇੱਕ ਜਹਾਜ਼ ਚਲਾਉਣ ਲਈ ਮਾਲਦੀਵ ਵਿੱਚ ਤਾਇਨਾਤ ਭਾਰਤੀ ਫੌਜੀ ਕਰਮਚਾਰੀਆਂ ਨੂੰ ਵਾਪਸ ਭੇਜਣਾ ਵੀ ਸ਼ਾਮਲ ਹੈ।
ਭਾਰਤ-ਮਾਲਦੀਵ ਰਿਲੇਸ਼ਨ
ਪਿਛਲੇ ਸਾਲ ਸੱਤਾ 'ਚ ਆਉਣ ਤੋਂ ਬਾਅਦ ਰਾਸ਼ਟਰਪਤੀ ਮੁਈਜ਼ੂ ਨੇ ਭਾਰਤ ਨਾਲ ਮਾਲਦੀਵ ਦੇ ਸਬੰਧਾਂ 'ਚ ਖਟਾਸ ਆ ਗਈ ਸੀ। ਮਾਲਦੀਵ ਨੇ ਭੋਜਨ ਸੁਰੱਖਿਆ ਅਤੇ ਸਿਹਤ ਸੰਭਾਲ ਲਈ ਭਾਰਤ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਹਨ, ਜਿਸ ਵਿੱਚ ਖਾਧ ਪਦਾਰਥਾਂ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਲਈ ਤੁਰਕੀ ਅਤੇ ਹੋਰ ਦੇਸ਼ਾਂ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ।
ਇਹ ਵੀ ਪੜ੍ਹੋ: Sri Lanka Motor Race: ਸ਼੍ਰੀਲੰਕਾ 'ਚ ਕਾਰ ਰੇਸਿੰਗ ਈਵੈਂਟ ਦੌਰਾਨ ਵੱਡਾ ਹਾਦਸਾ, ਕਾਰ ਨੇ ਦਰਸ਼ਕਾਂ ਨੂੰ ਕੁਚਲਿਆ; 7 ਦੀ ਮੌਤ, 23 ਜ਼ਖਮੀ