ਲੰਦਨ: ਪਹਿਲਾਂ ਸ਼ਾਹੀ ਪਿਆਰ ਤੇ ਫਿਰ ਸ਼ਾਹੀ ਵਿਆਹ ਅਸੀਂ ਗੱਲ ਕਰ ਰਹੇ ਹਨ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕੇਲ ਦੀ। ਹੈਰੀ ਤੇ ਮੇਗਨ ਦਾ ਵਿਆਹ ਬੀਤੇ ਸਾਲ 19 ਮਈ ਨੂੰ ਹੋਇਆ ਸੀ ਅਤੇ ਹੁਣ ਉਹ ਗਰਭਵਤੀ ਹੈ ਤੇ ਅਪਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫਤੇ ਬੱਚੇ ਨੂੰ ਜਨਮ ਦੇ ਸਕਦੀ ਹੈ। ਪਰ ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਸ਼ਾਹੀ ਪਰਿਵਾਰ ਦਾ ਡਾਕਟਰ ਮੇਗਨ ਦੀ ਡਿਲੀਵਰੀ ਨਹੀਂ ਕਰਾਵਾਏਗਾ।
ਜੀ ਹਾਂ, ਮੇਗਨ ਦਾ ਕਹਿਣਾ ਹੈ, “ਮੈਂ ਨਹੀਂ ਚਾਹੁੰਦੀ ਕਿ ਸੂਟ-ਬੂਟ ਪਹਿਨੇ ਕੋਈ ਵਿਅਕਤੀ ਮੇਰੀ ਡਿਲੀਵਰੀ ਕਰਵਾਏ। ਮੈਂ ਆਪਣੇ ਲਈ ਇੱਕ ਮਹਿਲਾ ਡਾਕਟਰ ਤੇ ਟੀਮ ਨੂੰ ਚੁਣ ਲਿਆ ਹੈ ਅਤੇ ਉਹ ਡਿਲੀਵਰੀ ਕਰਾਉਣਗੇ।” ਮੇਗਨ ਦੇ ਇਸ ਫੈਸ਼ਲੇ ਨਾਲ ਲੰਦਨ ਦੇ ਸਾਹੀ ਪਰਿਵਾਰ ਦੀ ਸਾਲਾਂ ਪੁਰਾਣੀ ਪਰੰਪਰਾ ਟੁੱਟ ਗਈ ਹੈ।
ਸ਼ਾਹੀ ਪਰਿਵਾਰ ‘ਚ ਫੇਮ ਗਾਈਨੋਕੋਲਿਜਿਸਟ ਐਲਨ ਫੋਰਿੰਗ ਅਤੇ ਗਾਏ ਥੋਰਪੇ-ਬੀਸਟਨ ਜਿਹੇ ਮਾਹਰ ਡਾਕਟਰ ਹਨ। ਗਾਏ ਨੇ ਦੁਨੀਆ ਦੀ ਹੁਣ ਤਕ ਦੀ ਸਭ ਤੋਂ ਜੋਖਮ ਭਰੇ ਜਣੇਪੇ ਕਰਵਾਏ ਹਨ। ਇਸ ਦੇ ਨਾਲ ਹੀ 37 ਸਾਲਾ ਮੇਗਨ ਦਾਦੇ ਲਈ ਨਵਾਂ ਹਸਪਤਾਲ ਵੀ ਦੇਖਿਆ ਗਿਆ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਲੰਦਨ ਦੇ ਸ਼ਾਹਈ ਪਰਿਵਾਰ ਦਾ ਬੱਚਾ ਪ੍ਰਿੰਸੇਸ ਪੇਡਿੰਗਟਨ ਦੇ ਸੇਂਟ ਮੈਰੀ ਹਸਪਤਾਲ ‘ਚ ਬੱਚੇ ਨੂੰ ਜਨਮ ਨਹੀਂ ਦਵੇਗੀ।
ਪ੍ਰਿੰਸ ਹੈਰੀ ਦੀ ਗਰਭਵਤੀ ਪਤਨੀ ਮੇਗਨ ਨੇ ਤੋੜੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਰੀਤ
ਏਬੀਪੀ ਸਾਂਝਾ
Updated at:
08 Apr 2019 10:13 AM (IST)
ਮੇਗਨ ਦਾ ਕਹਿਣਾ ਹੈ, “ਮੈਂ ਨਹੀਂ ਚਾਹੁੰਦੀ ਕਿ ਸੂਟ-ਬੂਟ ਪਹਿਨੇ ਕੋਈ ਵਿਅਕਤੀ ਮੇਰੀ ਡਿਲੀਵਰੀ ਕਰਵਾਏ। ਮੈਂ ਆਪਣੇ ਲਈ ਇੱਕ ਮਹਿਲਾ ਡਾਕਟਰ ਤੇ ਟੀਮ ਨੂੰ ਚੁਣ ਲਿਆ ਹੈ ਅਤੇ ਉਹ ਡਿਲੀਵਰੀ ਕਰਾਉਣਗੇ।”
- - - - - - - - - Advertisement - - - - - - - - -