ਚੰਡੀਗੜ੍ਹ: ਮੈਕਸਿਕੋ ਪੁਲਿਸ ਇੱਕ ਮਹਿਲਾ ਦੀ ਤਲਾਸ਼ ਕਰ ਰਹੀ ਹੈ। ਦਰਅਸਲ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਪੰਜ ਜਣਿਆਂ ਦਾ ਕਤਲ ਕਰਦੀ ਨਜ਼ਰ ਆ ਰਹੀ ਹੈ। ਜਿਨ੍ਹਾਂ ਪੰਜਾਂ ਜਣਿਆਂ ਨੂੰ ਉਸ ਨੇ ਮੌਤ ਦੇ ਘਾਟ ਉਤਾਰਿਆ, ਉਨ੍ਹਾਂ ਵਿੱਚੋਂ ਇੱਕ ਦੇ ਵਿਆਹ ਦੀ ਵਰ੍ਹੇਗੰਢ ਸੀ। ਬਾਕੀ 4 ਮ੍ਰਿਤਕ ਵੀ ਵਰ੍ਹੇਗੰਢ ਮਨਾਉਣ ਲਈ ਆਏ ਸੀ।

ਪੁਲਿਸ ਨੇ ਮੁਲਜ਼ਮ ਮਹਿਲਾ ਤੇ ਪੀੜਤਾਂ ਦੀ ਪਛਾਣ ਨਹੀਂ ਦੱਸੀ। ਕਤਲ ਕਰਨ ਤੋਂ ਬਾਅਦ ਮਹਿਲਾ ਫਰਾਰ ਹੋ ਗਈ। ਸੂਤਰਾਂ ਨੇ ਦੱਸਿਆ ਕਿ ਪੀੜਤਾਂ ਵਿੱਚੋਂ ਇੱਕ ਦੀ ਵਿਆਹ ਦੀ ਵਰ੍ਹੇਗੰਢ ਲਈ ਹੋ ਪਾਰਟੀ ਵਿੱਚ ਗੋਲੀਬਾਰੀ ਹੋਈ।

ਇਸ ਘਟਨਾ ਦੀ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਤਲ ਕਰਨ ਵਾਲੀ ਮਹਿਲਾ ਅਚਾਨਕ ਆਪਣੀ ਬਾਈਕ ਤੋਂ ਮ੍ਰਿਤਕ ਪੰਜ ਜਣਿਆਂ ਲਾਗੇ ਉਤਰੀ ਤੇ ਬਿਨ੍ਹਾ ਕੁਝ ਬੋਲੇ ਉਨ੍ਹਾਂ ’ਤੇ ਗੋਲ਼ੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਉੱਥੇ ਮੌਜੂਦ ਬਾਕੀ ਮਹਿਮਾਨਾਂ ਨੂੰ ਵੀ ਕੁਝ ਗੋਲ਼ੀਆਂ ਲੱਗੀਆਂ ਜਿਸ ਕਾਰਨ ਉਹ ਜਖ਼ਮੀ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।