ਨਵੀਂ ਦਿੱਲੀ: ਕਿਸੇ ਦਾ ਨਾਂਅ ਉਸ ਦੀ ਪਛਾਣ ਹੁੰਦੀ ਹੈ। ਪਰ ਕਿਹੋ ਜਿਹਾ ਲੱਗਦਾ ਹੈ ਜਦੋਂ ਕੋਈ ਤੁਹਾਡੇ ਹੀ ਨਾਂਅ ਦਾ ਮਜ਼ਾਕ ਬਣਾ ਰਿਹਾ ਹੋਵੇ। ਕੁਝ ਅਜਿਹਾ ਹੀ ਮਾਮਲਾ 'ਚ ਵੇਖਣ ਨੂੰ ਮਿਲਿਆ ਸੀ ਜਦੋਂ ਸਾਊਥਵੈਸਟ ਏਅਰਲਾਈਨਸ ਦੀ ਇੱਕ ਏਜੰਟ ਨੇ ਪੰਜ ਸਾਲਾਂ ਦੀ ਬੱਚੀ ਦੇ ਨਾਂਅ ਦਾ ਮਜ਼ਾਕ ਉਡਾਇਆ। ਬੱਚੀ ਦਾ ਨਾਂਅ ABCDE (ਜਿਸ ਨੂੰ ਏਬ-ਸਿਟੇ ਪੁਕਾਰਿਆ ਜਾਂਦਾ ਹੈ) ਹੈ, ਜਿਸ ਦਾ ਮਜ਼ਾਕ ਉਡਾਇਆ।


ਇਸ ਬਾਰੇ ਕੁੜੀ ਦੀ ਮਾਂ ਟ੍ਰੇਸੀ ਰੈਡਫੋਰਡ ਨੇ ਸੋਸ਼ਲ ਮੀਡੀਆ ‘ਤੇ ਆਪ ਬੀਤੀ ਸੁਣਾਈ। ਵੀਡੀਓ ਸ਼ੇਅਰ ਕਰਦੇ ਹੋਏ ਤੁਸ ਨੇ ਦੱਸਿਆ ਕਿ ਸਾਊਥਵੈਸਟ ਦੀ ਕਿਸੇ ਅਣਪਛਾਤੀ ਏਜੰਟ ਨੇ ਉਸ ਦੀ ਧੀ ਦਾ ਉਦੋਂ ਮਜ਼ਾਕ ਬਣਾਇਆ ਜਦੋਂ ਉਹ ਚਾਰ ਨਵੰਬਰ ਨੂੰ ਕੈਲੀਫੋਰਨੀਆ ਦੇ ਜੋਨ ਵੇਨੀ ਹਵਾਈ ਅੱਡੇ ਤੋਂ ਫਲਾਈਟ ਲੈਣ ਆਈ ਸੀ।


ਉਸ ਨੇ ਦੱਸਿਆ ਕਿ ਏਜੰਟ ਗੇਟ ‘ਤੇ ਹੀ ਉੱਚੀ ਹੱਸੀ ਅਤੇ ਉਸ ਨੇ ਸਾਡੇ ਬੋਰਡਿੰਗ ਪਾਸ ਦੀ ਫੋਟੋ ਕਲੀਕ ਕਰ ਉਸ ਨੂੰ ਵੀ ਫੈਸਬੁਕ ‘ਤੇ ਅੱਪਲੋਡ ਕੀਤਾ ਹੈ। ਟ੍ਰੇਸੀ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਉਸ ਦੀ ਧੀ ਕਾਫੀ ਨਿਰਾਸ਼ ਹੋ ਗਈ ਅਤੇ ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਪੁੱਛਿਆ ਕਿ ਉਹ ਏਜੰਟ ਉਸ ਦੇ ਨਾਂਅ ਦਾ ਮਜ਼ਾਕ ਕਿਉਂ ਉੱਡਾ ਰਹੀ ਹੈ।






ਜਦੋਂ ਟ੍ਰੇਸੀ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਸਾਊਥਵੈਸਟ ਨੇ ਦੋ ਹਫ਼ਤਿਆਂ ਤਕ ਵੀ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਪਰ ਹੁਣ ਏਅਰਲਾਈਨ ਨੇ ਉਸ ਤੋਂ ਮੁਆਫੀ ਮੰਗੀ ਹੈ। ਨਾਲ ਹੀ ਉਨ੍ਹਾਂ ਨੇ ਮੁਆਫ਼ੀ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਏਅਰਲਾਈਨ ਨੂੰ ਡਰ ਹੈ ਕਿ ਕਿਤੇ ਅਜਿਹਾ ਹੋਣ ‘ਤੇ ਏਜੰਟ ਦੀ ਨੌਕਰੀ ਨਾ ਚਲੀ ਜਾਵੇ ਜਾਂ ਉਸ ਨੂੰ ਹੋਰ ਕੋਈ ਪ੍ਰੇਸ਼ਾਨੀ ਨਾ ਆ ਜਾਵੇ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904