ਮੈਕਸਿਕੋ: ਸਾਨ ਡਿਆਗੋ ‘ਚ ਅਮਰੀਕਾ-ਮੈਕਸੀਕੋ ਦੀ ਸਭ ਤੋਂ ਵੱਡੀ ਸਰਹੱਦੀ ਚੌਕੀ ‘ਤੇ ਪ੍ਰਵਾਸੀਆਂ ਤੇ ਸੁਰਖਿਆ ਬੱਲਾਂ ‘ਚ ਝੜਪ ਹੋ ਗਈ। ਇਹ ਬਾਰਡਰ ਖੁੱਲ੍ਹਣ ਤੋਂ ਬਾਅਦ ਮੈਕਸੀਕੋ ਤੋਂ ਵੱਡੀ ਗਿਣਤੀ ‘ਚ ਪ੍ਰਵਾਸੀ ਅਮਰੀਕਾ ‘ਚ ਦਾਖਣ ਹੋਣ ਲੱਗੇ ਸੀ। ਜਦੋਂ ਪੋਸਟ ਤੋਂ ਰਾਹ ਨਹੀਂ ਮਿਲਿਆ ਤਾਂ ਉਹ ਨੇੜਲੀ ਸੁੱਕੀ ਨਹਿਰ ਨੂੰ ਪਾਰ ਕਰਨ ਆਉਣ ਲੱਗੇ।



ਹਾਲਾਤ ਵਿਗੜੇ ਦੇਖ ਟਰੰਪ ਪ੍ਰਸਾਸ਼ਨ ਦੇ ਨਿਰਦੇਸ਼ਾਂ ‘ਤੇ ਸੁਰਖੀਆ ਬਲਾਂ ਨੇ ਉੱਥੇ ਅੱਥਰੂ ਗੈਸ ਦੇ ਗੋਲੇ ਸੁੱਟੇ। ਪ੍ਰਵਾਸੀਆਂ ‘ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ। ਘਟਨਾ ਤੋਂ ਪੰਜ ਘੰਟੇ ਤਕ ਸੀਮਾ ਨੂੰ ਬੰਦ ਰੱਖਣਾ ਪਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਅਮਰੀਕਾ ‘ਚ ਸਿਰਫ ਉਨ੍ਹਾਂ ਲੋਕਾਂ ਨੂੰ ਪਨਾਹ ਮਿਲੇਗੀ ਜੋ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਆ ਰਹੇ ਹਨ।



ਮਨੁੱਖੀ ਅਧਿਕਾਰ ਸੰਗਠਨਾਂ ਨੇ 9 ਨਵੰਬਰ ਨੂੰ ਟਰੰਪ ਦੇ ਇਸ ਫੈਸਲੇ ਖਿਲਾਫ ਕੋਰਟ ‘ਚ ਅਪੀਲ ਕੀਤੀ ਸੀ। ਸੈਨ ਫ੍ਰਾਂਸਿਸਕੋ ਜ਼ਿਲ੍ਹਾ ਅਦਾਲਤ ਨੇ ਟਰੰਪ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਅਮਰਿਕਾ ‘ਚ ਅਜੇ ਮੈਕਸੀਕੋ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਆਏ 60 ਲੱਖ ਸ਼ਰਨਾਰਥੀ ਹਨ।