ਅਮਰੀਕੀ ਵਿਦੇਸ਼ ਮੰਤਰੀ ਅਜਿਹੇ ਸਮੇਂ ਭਾਰਤ ਆਏ ਹਨ ਜਦੋਂ ਭਾਰਤ ਰੂਸ ਤੋਂ ਐਸ 400 ਮਿਸਾਈਲ ਖਰੀਦ ਰਿਹਾ ਹੈ। ਅਮਰੀਕਾ ਐਚ 1 ਬੀ ਵੀਜ਼ਾ ‘ਚ ਕਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਵਾਸ਼ਿੰਗਟਨ-ਤਹਿਰਾਨ ‘ਚ ਸਬੰਧ ਬੇਹੱਦ ਖ਼ਰਾਬ ਹਨ।
ਪੋਂਪੀਓ ਦੀ ਇਹ ਯਾਤਰਾ ਇਸ ਲਈ ਵੀ ਮਹੱਤਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੀ-20 ਸ਼ਿਖਰ ਸੰਮੇਲਨ ਦੌਰਾਨ ਵੀ ਮੁਲਾਕਾਤ ਹੋਣ ਵਾਲੀ ਹੈ। ਤੈਅ ਕਾਰਜਾਂ ਮੁਤਾਬਕ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਮਾਈਕ ਪੋਂਪੀਓ ਬੁੱਧਵਾਰ ਨੂੰ ਭਾਰਤ ਵੱਲੋਂ ਰੂਸ ਤੋਂ ਖਰੀਦੀਆਂ ਜਾਣ ਵਾਲੀਆਂ ਮਿਸਾਈਲਾਂ, ਅੱਤਵਾਦ, ਐਚ 1 ਬੀ ਵੀਜ਼ਾ ਤੇ ਵਪਾਰ ਦੇ ਨਾਲ ਇਰਾਨ ਤੋਂ ਤੇਲ ਖਰੀਦਣ ‘ਤੇ ਅਮਰੀਕੀ ਪਾਬੰਦੀਆਂ ਜਿਹੇ ਵੱਖ-ਵੱਖ ਮੁੱਦਿਆਂ ‘ਤੇ ਗੱਲ ਕਰ ਸਕਦਾ ਹੈ।
ਜੈਸ਼ੰਕਰ ਤੇ ਪੋਂਪੀਓ ਦੀ ਇਸ ਬੈਠਕ ਤੋਂ ਇਲਾਵਾ ਉਹ ਭਾਰਤੀ ਵਿਦੇਸ਼ ਮੰਤਰੀ ਵੱਲੋਂ ਰੱਖੇ ਡਿਨਰ ‘ਚ ਵੀ ਇਕੱਠਾ ਹੋਣਗੇ।