ਵਾਸਿੰਗਟਨ: ਅਮਰੀਕਾ ਦੇ ਫਲੋਰੀਡਾ ‘ਚ ਪੁਲਿਸ ਨੇ ਕਾਰ ਚੋਰ ਨੂੰ ਜ਼ਮਾਨਤ ਦੇਣ ਦੇ ਕੁਝ ਹੀ ਦੇਰ ਬਾਅਦ ਇੱਕ ਵਾਰ ਫੇਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਕਾਰਨ ਚੋਰ ਨੇ ਪੁਲਿਸ ਸਟੇਸ਼ਨ ਤੋਂ ਬਾਹਰ ਆਉਣ ਮਗਰੋਂ ਪੁਲਿਸ ਦੀ ਹੀ ਪਾਰਕਿੰਗ ਲੌਟ ਵਿੱਚੋਂ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਦੂਜੀ ਵਾਰ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੂੰ ਫੇਰ ਤੋਂ ਜ਼ਮਾਨਤ ਲੈਣੀ ਪਈ।
ਸੇਂਟ ਲੂਸੀ ਕਾਉਂਟੀ ਸ਼ੈਰਿਫ ਆਫ਼ਿਸ ਦੇ ਅਧਿਕਾਰੀਆਂ ਮੁਤਾਬਕ, ਘਟਨਾ ਨੂੰ ਅੰਜਾਮ ਦੇਣ ਵਾਲੇ ਮਾਈਕਲ ਕੇਸੀ ਲੁਈਸ (34) ਨੂੰ ਵੱਡੀਆਂ ਤੇ ਮਹਿੰਗੀਆਂ ਕਾਰਾਂ ਦੀ ਚੋਰੀ ਲਈ ਜੇਲ਼੍ਹ ਭੇਜਿਆ ਗਿਆ ਸੀ। ਜ਼ਮਾਨਤ ਲੈਣ ਤੋਂ ਬਾਅਦ ਥਾਣੇ ਤੋਂ ਬਾਹਰ ਪੁਲਿਸ ਨੇ ਕੁਝ ਅਵਾਜ਼ਾਂ ਆਉਂਦੀਆਂ ਸੁਣੀਆਂ। ਬਾਹਰ ਜਾ ਕੇ ਦੇਖਿਆ ਤਾਂ ਲੁਈਸ ਕਾਰ ਦਾ ਸ਼ੀਸ਼ਾ ਤੋੜਦੇ ਤੇ ਹੈਂਡਲ ਖਿੱਚਦੇ ਨਜ਼ਰ ਆਇਆ। ਵੀਡੀਓ ਰਿਕਾਰਡਿੰਗ ‘ਚ ਪੁਲਿਸ ਨੇ ਚੋਰ ਨੂੰ ਦੋ ਮਿੰਟ ਡ੍ਰਾਈਵਿੰਗ ਸੀਟ ‘ਤੇ ਬੈਠੇ ਵੀ ਦੇਖਿਆ।
https://www.facebook.com/stluciesheriff/photos/a.141716732514707/2396003497086008/?type=3&theater
ਲੁਈਸ ਨੇ ਕੁਝ ਕਾਰਾਂ ਤੋਂ ਸਾਮਾਨ ਵੀ ਕੱਢ ਲਿਆ ਸੀ। ਇਸ ਤੋਂ ਬਾਅਦ ਪਾਰਕਿੰਗ ‘ਚ ਹੀ ਪੁੱਛਗਿੱਛ ਤੋਂ ਬਾਅਦ ਉਸ ਨੇ ਗਰਲਫ੍ਰੈਂਡ ਨੂੰ ਮਿਲਣ ਜਾਣ ਦਾ ਬਹਾਨਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਲੁਈਸ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ। ਉਸ ਨੇ 11,250 ਡਾਲਰ ਯਾਨੀ ਕਰੀਬ 78 ਹਜ਼ਾਰ ਰੁਪਏ ਬੌਂਡ ‘ਤੇ ਜ਼ਮਾਨਤ ਲਈ।
ਦੁਨਿਆ ਦਾ ਸਭ ਤੋਂ ਢੀਠ ਚੋਰ, ਥਾਣਿਓਂ ਬਾਹਰ ਆਉਂਦੇ ਹੀ ਪੁਲਿਸ ਦੀ ਕਾਰ ਨੂੰ ਪਾਇਆ ਹੱਥ
ਏਬੀਪੀ ਸਾਂਝਾ
Updated at:
11 Apr 2019 01:52 PM (IST)
ਅਮਰੀਕਾ ਦੇ ਫਲੋਰੀਡਾ ‘ਚ ਪੁਲਿਸ ਨੇ ਕਾਰ ਚੋਰ ਨੂੰ ਜ਼ਮਾਨਤ ਦੇਣ ਦੇ ਕੁਝ ਹੀ ਦੇਰ ਬਾਅਦ ਇੱਕ ਵਾਰ ਫੇਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਕਾਰਨ ਚੋਰ ਨੇ ਪੁਲਿਸ ਸਟੇਸ਼ਨ ਤੋਂ ਬਾਹਰ ਆਉਣ ਮਗਰੋਂ ਪੁਲਿਸ ਦੀ ਹੀ ਪਾਰਕਿੰਗ ਲੌਟ ਵਿੱਚੋਂ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
- - - - - - - - - Advertisement - - - - - - - - -