ਨਿਊਯਾਰਕ: ਕਸਟਡੀ ਨਾ ਮਿਲ ਪਾਉਣ ਤੋਂ ਬਾਅਦ ਲੜਕੀ ਦੇ ਆਪਣੇ ਹੀ ਮਾਤਾ-ਪਿਤਾ ਨੇ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਦੋ ਸਾਲ ਤੱਕ ਘਰ ਦੇ ਗੁਪਤ ਟਿਕਾਣੇ 'ਚ ਛੁਪਾ ਕੇ ਰੱਖਣ 'ਚ ਵੀ ਕਾਮਯਾਬ ਰਹੇ। ਹੁਣ 6 ਸਾਲਾ ਬੱਚੀ ਨੂੰ ਪੁਲਿਸ ਨੇ ਲੱਭ ਲਿਆ ਹੈ। ਬੱਚੀ ਤੰਦਰੁਸਤ ਹੈ।

ਜ਼ਿਕਰਯੋਗ ਹੈ ਕਿ ਸਾਲ 2019 ਤੋਂ ਲਾਪਤਾ ਲੜਕੀ ਨਿਊਯਾਰਕ ਦੇ ਹਡਸਨ ਸਥਿਤ ਆਪਣੇ ਘਰ ਦੀਆਂ ਪੌੜੀਆਂ ਹੇਠਾਂ ਲੁਕੀ ਹੋਈ ਮਿਲੀ। ਕਰੀਬ ਦੋ ਸਾਲਾਂ ਤੋਂ ਲਾਪਤਾ ਇੱਕ ਲੜਕੀ ਘਰ ਦੀਆਂ ਪੌੜੀਆਂ ਹੇਠਾਂ ਬਣੇ ਵਿਸ਼ੇਸ਼ ਚੈਂਬਰ ਵਿੱਚੋਂ ਮਿਲੀ। ਬੱਚੇ ਦੀ ਸਿਹਤ ਠੀਕ ਹੈ। ਮੰਨਿਆ ਜਾ ਰਿਹਾ ਹੈ ਕਿ ਬੱਚੀ ਨੂੰ ਉਸ ਦੇ ਆਪਣੇ ਹੀ ਮਾਪਿਆਂ ਨੇ ਅਗਵਾ ਕਰ ਲਿਆ ਸੀ।

ਨਿਊਯਾਰਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਾਗਰਟਿਸ ਕਸਬੇ ਵਿੱਚ ਇੱਕ ਘਰ ਦੀਆਂ ਪੌੜੀਆਂ ਹੇਠਾਂ ਇੱਕ ਚੈਂਬਰ ਵਿੱਚੋਂ ਇੱਕ ਛੇ ਸਾਲਾ ਬੱਚੀ, ਪੈਸਲੇ ਸ਼ੁਲਟਿਸ ਨੂੰ ਬਰਾਮਦ ਕੀਤਾ। ਬੱਚੀ ਸੁਰੱਖਿਅਤ ਤੇ ਤੰਦਰੁਸਤ ਹੈ। ਮੰਨਿਆ ਜਾਂਦਾ ਹੈ ਕਿ ਪੈਸਲੇ ਨੂੰ ਉਸ ਦੇ ਮਾਤਾ-ਪਿਤਾ ਕਿੰਬਰਲੇ ਕੂਪਰ ਤੇ ਕਿਰਕ ਸ਼ੁਲਟਿਸ ਦੁਆਰਾ ਅਗਵਾ ਕੀਤਾ ਗਿਆ ਸੀ।

ਦੋਵਾਂ ਨੂੰ ਬੱਚੇ ਨੂੰ ਆਪਣੇ ਕੋਲ ਰੱਖਣ ਦਾ ਕਾਨੂੰਨੀ ਹੱਕ ਨਹੀਂ। ਪੈਸਲੇ ਨੂੰ ਉਸ ਦੇ ਹੀ ਮਾਪਿਆਂ ਦੁਆਰਾ 2019 ਵਿੱਚ ਕਸਟਡੀ ਤੋਂ ਇਨਕਾਰ ਕਰਨ ਤੋਂ ਬਾਅਦ ਹੀ ਅਗਵਾ ਕਰ ਲਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਅਗਵਾ ਕਰਨ ਤੋਂ ਬਾਅਦ ਪੈਸਲੇ ਨੂੰ ਘਰ ਦੇ ਇੱਕ ਗੁਪਤ ਕਮਰੇ ਵਿੱਚ ਰੱਖਿਆ ਗਿਆ ਸੀ ਜੋ ਬਹੁਤ ਛੋਟਾ, ਠੰਢਾ ਤੇ ਗਿੱਲਾ ਸੀ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਲੜਕੀ ਬਾਰੇ ਸੁਰਾਗ ਮਿਲਿਆ। ਸਰਚ ਵਾਰੰਟ ਲੈ ਕੇ ਘਰ ਦੀ ਤਲਾਸ਼ੀ ਲਈ। ਪੁਲਿਸ ਨੇ ਦੱਸਿਆ ਕਿ ਜਾਂਚ ਲਈ ਇੱਕ ਖਾਸ ਕਿਸਮ ਦੇ ਟੂਲ ਦੀ ਵਰਤੋਂ ਕੀਤੀ ਗਈ ਸੀ, ਜੋ ਲੱਕੜ ਦੀਆਂ ਕਈ ਪੌੜੀਆਂ ਨੂੰ ਹਟਾਉਣ ਲਈ ਢੁਕਵਾਂ ਸੀ। ਇਸ ਦੀ ਮਦਦ ਨਾਲ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਸ ਨੇ ਪੌੜੀਆਂ ਦੇ ਹੇਠਾਂ ਛੋਟੇ ਪੈਰਾਂ ਦੇ ਨਿਸ਼ਾਨ ਦੇਖੇ। ਤੁਰੰਤ ਉਨ੍ਹਾਂ ਨੇ ਕੋਨੇ ਦੀ ਤਲਾਸ਼ੀ ਲਈ ਤੇ ਲੜਕੀ ਲੱਭ ਲਿਆ। ਪੁਲਿਸ ਨੇ ਲੜਕੀ ਦੇ ਮਾਤਾ-ਪਿਤਾ ਤੇ ਉਸ ਦੇ ਨਾਨੇ ਨੂੰ ਗ੍ਰਿਫਤਾਰ ਕਰ ਲਿਆ ਤੇ ਲੜਕੀ ਨੂੰ ਉਸ ਦੇ ਕਾਨੂੰਨੀ ਸਰਪ੍ਰਸਤਾਂ ਦੇ ਹਵਾਲੇ ਕਰ ਦਿੱਤਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904