Malaysia: Female Min's unsolicited advice on beating 'stubborn' wives sparks outrage


ਕੁਆਲਾਲੰਪੁਰ: ਮਲੇਸ਼ੀਆ ਦੀ ਇੱਕ ਮਹਿਲਾ ਮੰਤਰੀ ਨੇ ਮਰਦਾਂ ਨੂੰ ਅਜਿਹੀ ਸਲਾਹ ਦਿੱਤੀ ਹੈ ਕਿ ਹੰਗਾਮਾ ਮਚ ਗਿਆ ਹੈ। ਉਸ 'ਤੇ ਘਰੇਲੂ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਦਰਅਸਲ ਮੰਤਰੀ ਸਾਹਿਬਾ ਦਾ ਕਹਿਣਾ ਹੈ ਕਿ ਜੇਕਰ ਪਤਨੀ ਜ਼ਿੱਦ 'ਤੇ ਅੜੀ ਰਹੀ ਅਤੇ ਅਸ਼ਲੀਲ ਵਿਵਹਾਰ ਕਰਦੀ ਹੈ ਤਾਂ ਪਤੀ ਨੂੰ ਉਸ ਦੀ ਕੁੱਟਮਾਰ ਕਰਨੀ ਚਾਹੀਦੀ ਹੈ, ਤਾਂ ਜੋ ਉਸ ਨੂੰ ਅਨੁਸ਼ਾਸਿਤ ਕੀਤਾ ਜਾ ਸਕੇ।


'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਮਹਿਲਾ, ਪਰਿਵਾਰ ਅਤੇ ਭਾਈਚਾਰਕ ਵਿਕਾਸ ਦੀ ਉਪ ਮੰਤਰੀ ਸਿਤੀ ਜ਼ੈਲਹ ਮੁਹੰਮਦ ਯੂਸਫ ਦੀ ਆਲੋਚਨਾ ਕੀਤੀ ਜਾ ਰਹੀ ਹੈ। ਗੁੱਸੇ ਵਿੱਚ ਆਏ ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਸਾਹਿਬਾ ਮਰਦਾਂ ਨੂੰ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨ ਲਈ ਕਹਿ ਕੇ ਘਰੇਲੂ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੀ ਹੈ। ਸਿਤੀ ਨੇ ਇੰਸਟਾਗ੍ਰਾਮ 'ਤੇ ਦੋ ਮਿੰਟ ਦਾ ਵੀਡੀਓ ਪੋਸਟ ਕੀਤਾ ਹੈ, ਜਿਸ ਨੂੰ 'ਮਦਰ ਟਿਪਸ' ਦਾ ਨਾਂ ਦਿੱਤਾ ਗਿਆ ਹੈ।


ਇਸ ਵੀਡੀਓ ਵਿੱਚ ਉਪ ਮੰਤਰੀ ਨੇ ਪਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਜ਼ਿੱਦੀ ਪਤਨੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਅਨੁਸ਼ਾਸਿਤ ਕਰਨ। ਜੇਕਰ ਪਤਨੀਆਂ ਨੇ ਫਿਰ ਵੀ ਆਪਣਾ ਵਿਵਹਾਰ ਨਹੀਂ ਬਦਲਿਆ ਤਾਂ ਪਤੀ ਨੂੰ ਤਿੰਨ ਦਿਨ ਤੱਕ ਉਨ੍ਹਾਂ ਨਾਲ ਨਹੀਂ ਸੌਣਾ ਚਾਹੀਦਾ। ਸਿਤੀ ਜੈਲਾ ਨੇ ਅੱਗੇ ਕਿਹਾ, "ਜੇ ਪਤਨੀ ਹੁਣ ਵੀ ਸਲਾਹ ਮੰਨਣ ਤੋਂ ਇਨਕਾਰ ਕਰਦੀ ਹੈ ਜਾਂ ਅਲੱਗ ਸੌਣ ਤੋਂ ਬਾਅਦ ਵੀ ਆਪਣਾ ਵਿਵਹਾਰ ਨਹੀਂ ਬਦਲਦੀ, ਤਾਂ ਪਤੀ ਨੂੰ ਸਖਤੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨੀ ਚਾਹਿਦੀ। ਹਾਲਾਂਕਿ, ਇਹ ਬਹੁਤ ਜ਼ਿਆਦਾ ਕਠੋਰ ਨਹੀਂ ਹੋਣਾ ਚਾਹੀਦਾ, ਤਾਂ ਜੋ ਉਹ ਜਾਣ ਸਕੇ ਕਿ ਉਸ ਦਾ ਪਤੀ ਕਿੰਨਾ ਸਖ਼ਤ ਹੈ ਅਤੇ ਉਹ ਕਿਹੜੀਆਂ ਤਬਦੀਲੀਆਂ ਚਾਹੁੰਦਾ ਹੈ।"


ਖੈਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਹਿਲਾ ਮੰਤਰੀ ਨੇ ਅਜਿਹਾ ਬੇਤੁਕਾ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਮੰਤਰੀ ਸਾਹਿਬਾ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੀ ਹੈ। 2020 ਵਿੱਚ ਉਸਨੇ ਕਿਹਾ ਸੀ ਕਿ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਕੁੱਟਿਆ ਹੈ।



ਇਹ ਵੀ ਪੜ੍ਹੋ: ਖੁਸ਼ਖਬਰੀ: ਜੇਕਰ ਤੁਸੀਂ ਵੀ ਕਰਦੇ ਹੋ ਗੂਗਲ ਪੇਅ, ਤਾਂ ਮਿੰਟਾਂ 'ਚ ਖਾਤੇ 'ਚ ਆਉਣਗੇ 1 ਲੱਖ ਰੁਪਏ, ਜਾਣੋ ਕਿਵੇਂ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904