ਰਾਮਅਲ੍ਹਾ: ਚਾਰ ਦਿਨਾਂ ਲਈ ਪੱਛਮੀ ਏਸ਼ੀਆਈ ਦੇਸ਼ਾਂ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫ਼ਲਸਤੀਨ ਪਹੁੰਚਣਗੇ। ਮੋਦੀ ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕਰਨਗੇ ਤੇ ਦਵੱਲੇ ਸਬੰਧਾਂ ਨੂੰ ਬਣਾਉਣ ਨੂੰ ਕੋਸ਼ਿਸ਼ ਕੀਤੀ ਜਾਵੇਗੀ। ਮੋਦੀ ਦੇ ਫਲਸਤੀਨ ਜਾਣ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨਮੰਤਰੀ ਨੇਤਨਯਾਹੂ ਭਾਰਤ ਦੌਰੇ 'ਤੇ ਆਏ ਸਨ। ਇਜ਼ਰਾਈਲ ਤੇ ਫਲਸਤੀਨ ਦੇ ਸਬੰਧ ਬੇਹੱਦ ਖਰਾਬ ਹਨ।
ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਪਹਿਲੀ ਵਾਰ ਫ਼ਲਸਤੀਨ ਗਏ ਹਨ। ਆਪਣੇ ਦੌਰੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਜਾਰਡਨ ਦੀ ਰਾਜਧਾਨੀ ਅਮਾਨ ਪਹੁੰਚੇ ਸਨ, ਜਿੱਥੋਂ ਉਹ ਅੱਜ ਇਤਿਹਾਸਕ ਫ਼ਲਸਤੀਨ ਦੌਰੇ ਲਈ ਰਾਮਅਲ੍ਹਾ ਜਾਣਗੇ।
ਅਧਿਕਾਰੀਆਂ ਮੁਤਾਬਕ ਉਹ ਸਭ ਤੋਂ ਪਹਿਲਾਂ ਉਹ ਯਾਸਿਰ ਅਰਾਫਾਤ ਮਿਊਜ਼ੀਅਮ ਜਾਣਗੇ ਤੇ ਹਰਮਨ ਪਿਆਰੇ ਲੀਡਰ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਬਾਅਦ ਫ਼ਲਸਤੀਨ ਲੀਡਰਾਂ ਨਾਲ ਮੁਲਾਕਾਤ ਕਰਨਗੇ। ਅਧਿਕਾਰੀਆਂ ਨੇ ਫੇਸਬੁੱਕ 'ਤੇ ਲਿਖਿਆ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫ਼ਲਸਤੀਨ ਫੇਰੀ ਹੈ।