ਅਮਰੀਕਾ 'ਚ ਸਰਕਾਰੀ ਕੰਮਕਾਜ ਠੱਪ, ਟ੍ਰੰਪ ਪ੍ਰੇਸ਼ਾਨ
ਏਬੀਪੀ ਸਾਂਝਾ | 09 Feb 2018 04:24 PM (IST)
ਪੁਰਾਣੀ ਤਸਵੀਰ
ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ। ਕਾਂਗਰਸ ਵੱਲ਼ੋਂ ਸਰਕਾਰ ਚਲਾਉਣ ਲਈ ਜ਼ਰੂਰੀ ਬਜਟ ਪਾਸ ਨਾ ਕਰਨ ਕਰਕੇ ਅਮਰੀਕਾ ਵਿੱਚ ਕੰਮ ਬੰਦ ਹੋ ਗਿਆ ਹੈ। ਅਮਰੀਕੀ ਸੈਨੇਟ ਤੇ ਕਾਨੂੰਨ ਦੇ ਜਾਣਕਾਰਾਂ ਨੂੰ ਉਮੀਦ ਸੀ ਕਿ ਪਿਛਲੇ ਦਿਨੀਂ ਪਾਸ ਹੋਏ ਅਸਥਾਈ ਬਜਟ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਨਵੇਂ ਖਰਚ ਬਿੱਲਾਂ ਨੂੰ ਮਨਜ਼ੂਰੀ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ। ਅਮਰੀਕਾ ਫਿਰ ਸ਼ਟਡਾਉਨ ਤੋਂ ਤੰਗ ਹੋ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਤਿੰਨ ਦਿਨਾਂ ਲਈ ਅਮਰੀਕਾ ਵਿੱਚ ਸ਼ਟਡਾਉਨ ਹੋਇਆ ਸੀ। ਉਸ ਵੇਲੇ ਸਰਕਾਰੀ ਕਰਮਚਾਰੀਆਂ ਨੂੰ ਘਰ ਬਹਿਣਾ ਪਿਆ ਸੀ। ਤਿੰਨ ਦਿਨਾਂ ਬਾਅਦ ਸਰਕਾਰ ਨੇ ਸੰਸਦ ਚਲਾਉਣ ਲਈ ਬਜਟ ਪਾਸ ਕੀਤਾ ਸੀ। ਨਿਊਜ਼ ਏਜੰਸੀ ਰਾਯਟਰ ਮੁਤਾਬਕ ਅਮਰੀਕੀ ਕਾਂਗਰਸ ਫੰਡ ਰਿਨਿਊ ਲਈ ਦਿੱਤੀ ਗਈ ਡੈਡਲਾਈਨ ਨੂੰ ਪੂਰਾ ਕਰਨ ਵਿੱਚ ਪਿੱਛੇ ਰਹਿ ਗਿਆ ਜਿਸ ਕਾਰਨ ਸ਼ਟਡਾਉਨ ਹੋਇਆ। ਪਿਛਲੇ ਰਾਸ਼ਟਰਪਤੀ ਓਬਾਮਾ ਦੀ ਸਰਕਾਰ ਵਿੱਚ 2013 ਵਿੱਚ 16 ਦਿਨ ਤੱਕ ਅਜਿਹਾ ਸ਼ਟਡਾਉਨ ਚੱਲਿਆ ਸੀ।