India Myanmar Row: ਭਾਰਤ ਨਾਲ ਪੰਗਾ ਲੈਣ ਵਾਲੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਮੁਸ਼ਕਿਲ ਵਿੱਚ ਫਸ ਗਏ ਹਨ। ਉਹ ਆਪਣੇ ਹੀ ਦੇਸ਼ ਵਿੱਚ ਚਾਰੇ ਪਾਸਿਓਂ ਘਿਰੇ ਨਜ਼ਰ ਆ ਰਹੇ ਹਨ।
ਮਾਲਦੀਵ ਦੀ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਲਦੀਵ ਦੀ ਮੁੱਖ ਵਿਰੋਧੀ ਪਾਰਟੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਖਿਲਾਫ ਮਹਾਦੋਸ਼ ਦਾ ਪ੍ਰਸਤਾਵ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਦਾ ਸੰਸਦ ਵਿੱਚ ਬਹੁਮਤ ਹੈ।
ਇਹ ਵੀ ਪੜ੍ਹੋ: California School: ਵਿਦੇਸ਼ਾਂ 'ਚ ਹਿੰਦੀ ਭਾਸ਼ਾ ਦਾ ਰੁਤਬਾ, ਹੁਣ ਕੈਲਫੋਰਨੀਆ ਦੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ ਹਿੰਦੀ
ਮਾਲਦੀਵ 'ਚ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮ.ਡੀ.ਪੀ.) ਰਾਸ਼ਟਰਪਤੀ ਮੁਹੰਮਦ ਮੁਈਜ਼ੂ ਖਿਲਾਫ ਮਹਾਦੋਸ਼ ਦਾ ਪ੍ਰਸਤਾਵ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਸਨ.ਐਮਵੀ ਨਾਲ ਗੱਲ ਕਰਦੇ ਹੋਇਆਂ MDP ਸਾਂਸਦ ਨੇ ਕਿਹਾ, "ਅਸੀਂ ਅਤੇ ਡੈਮੋਕਰੇਟਸ ਨੇ ਮਿਲ ਕੇ ਮਹਾਦੋਸ਼ ਪ੍ਰਸਤਾਵ 'ਤੇ ਤੈਅ ਗਿਣਤੀ 'ਚ ਦਸਤਖਤ ਕੀਤੇ ਹਨ। ਇਸ ਨੂੰ ਜਲਦੀ ਹੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਗੱਲ ਅਜਿਹੇ ਸਮੇਂ 'ਚ ਸਾਹਮਣੇ ਆ ਰਹੀ ਹੈ ਜਦੋਂ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮ.ਡੀ.ਪੀ.) ਨੇ ਸੋਮਵਾਰ (28 ਜਨਵਰੀ) ਨੂੰ ਕੈਬਨਿਟ 'ਤੇ ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਮੁਈਜ਼ੂ ਦੇ ਮੰਤਰੀ ਮੰਡਲ ਦੇ ਚਾਰ ਮੈਂਬਰਾਂ ਦੀ ਸੰਸਦੀ ਮਨਜ਼ੂਰੀ ਨੂੰ ਰੋਕਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸਰਕਾਰ ਪੱਖੀ ਸੰਸਦ ਮੈਂਬਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸੰਸਦੀ ਬੈਠਕ ਦੀ ਕਾਰਵਾਈ ਵਿਚ ਵਿਘਨ ਪਿਆ।
ਇਹ ਵੀ ਪੜ੍ਹੋ: Canada Visa: 2 ਵੱਡੇ ਝਟਕਿਆਂ ਤੋਂ ਬਾਅਦ ਕੈਨੇਡਾ ਸਰਕਾਰ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ, ਨਹੀਂ ਹੋਣਾ ਪਵੇਗਾ ਖੱਜਲ ਖੁਆਰ