ਵਾਸ਼ਿੰਗਟਨ: ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 30 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਿਛਲੇ ਪਿਛਲੇ 24 ਘੰਟਿਆਂ ਦੌਰਾਨ ਇਕੱਲੇ ਅਮਰੀਕਾ 'ਚ 2100 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਦੇਸ਼ 'ਚ ਕੋਵਿਡ-19 ਨਾਲ ਹੁਣ ਤਕ ਮਰਨ ਵਾਲਿਆਂ ਦਾ ਅੰਕੜਾ 34,500 ਤਕ ਪਹੁੰਚ ਗਿਆ ਹੈ। ਇਸ ਮਹਾਮਾਰੀ ਕਾਰਨ ਵਿਸ਼ਵ 'ਚ ਸਭ ਤੋਂ ਵੱਧ ਮੌਤਾਂ ਅਮਰੀਕਾ 'ਚ ਹੀ ਹੋਈਆਂ ਹਨ।
ਅਮਰੀਕਾ ਤੋਂ ਬਾਅਦ ਇਟਲੀ 'ਚ 21,645 ਲੋਕਾਂ ਦੀ ਮੌਤ ਹੋਈ ਹੈ। ਸਪੇਨ 'ਚ 19,130 ਅਤੇ ਫਰਾਂਸ 'ਚ 17,167 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ 'ਚ ਲੌਕਡਾਊਨ ਖੋਲ੍ਹਣ ਦੇ ਤਿੰਨ ਗੇੜਾਂ ਦੀ ਯੋਜਨਾ ਗਵਰਨਰਾਂ ਨਾਲ ਸਾਂਝੀ ਕੀਤੀ ਹੈ। ਅਮਰੀਕਾ 'ਚ ਕਿੱਥੇ ਤੇ ਕਦੋਂ ਲੌਕਡਾਊਨ ਖੁੱਲ੍ਹੇਗਾ ਇਸ ਬਾਰੇ ਆਖਰੀ ਫੈਸਲਾ ਗਵਰਨਰ ਲੈਣਗੇ। ਟਰੰਪ ਮੁਤਾਬਕ ਉਨ੍ਹਾਂ ਦਾ ਪ੍ਰਸ਼ਾਸਨ ਸੰਘੀ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ।
ਟਰੰਪ ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ ਦਾ ਨਾਂਅ 'ਓਪਨਿੰਗ ਅਪ ਅਮਰੀਕਾ' ਹੈ। ਇਸ ਵਿੱਚ ਗਵਰਨਰਾਂ ਨੂੰ ਵਿਸਥਾਰ 'ਚ ਅਮਰੀਕਾ 'ਚ ਲੌਕਡਾਊਨ ਖ਼ਤਮ ਕਰਨ ਦੇ ਤਿੰਨ ਗੇੜਾਂ ਬਾਰੇ ਲਿਖਿਆ ਗਿਆ ਹੈ।
ਇਸ ਮੁਤਾਬਕ ਕਿਸੇ ਵੀ ਫੇਜ਼ ਦਾ ਲੌਕ਼ਡਾਊਨ ਖੋਲ੍ਹਣ ਲਈ ਉਸ ਸੂਬੇ ਨੂੰ ਆਪਣੇ ਪੀੜਤ ਲੋਕਾਂ ਦੀ ਸੰਖਿਆਂ ਤੇ ਪੌਜ਼ਟਿਵ ਟੈਸਟਾਂ 'ਚ ਗਿਰਾਵਟ ਦਰਜ ਕਰਾਉਣੀ ਪਵੇਗੀ। ਅਮਰੀਕਾ 'ਚ ਹੁਣ ਤਕ 6.7 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹਨ।
24 ਘੰਟਿਆਂ 'ਚ 2100 ਤੋਂ ਵੱਧ ਮੌਤਾਂ ਦੇ ਬਾਵਜੂਦ ਟਰੰਪ ਵੱਲੋਂ ਲੌਕਡਾਊਨ ਖੋਲ੍ਹਣ ਦੀ ਤਿਆਰੀ
ਏਬੀਪੀ ਸਾਂਝਾ
Updated at:
17 Apr 2020 10:14 AM (IST)
ਪਿਛਲੇ 24 ਘੰਟਿਆਂ ਦੌਰਾਨ ਇਕੱਲੇ ਅਮਰੀਕਾ 'ਚ 2100 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਦੇਸ਼ 'ਚ ਕੋਵਿਡ-19 ਨਾਲ ਹੁਣ ਤਕ ਮਰਨ ਵਾਲਿਆਂ ਦਾ ਅੰਕੜਾ 34,500 ਤਕ ਪਹੁੰਚ ਗਿਆ ਹੈ।
- - - - - - - - - Advertisement - - - - - - - - -