ਵਾਸ਼ਿੰਗਟਨ: ਅਮਰੀਕਾ 'ਚ ਖਤਰਨਾਕ ਕੋਰੋਨਾ ਵਾਇਰਸ ਦੇ ਚੱਲਦਿਆਂ ਹੁਣ ਤਕ 9 ਲੱਖ 87 ਹਜ਼ਾਰ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹਨ ਜਦਕਿ 55 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਇਕ ਨਵੇਂ ਅਧਿਐਨ ਤੋਂ ਸੰਕੇਤ ਮਿਲੇ ਹਨ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਦੋਂ ਤਕ ਕਿਸੇ ਨੂੰ ਪਤਾ ਲੱਗਦਾ ਉਸ ਤੋਂ ਪਹਿਲਾਂ ਹੀ ਵਾਇਰਸ ਅਮਰੀਕਾ ਦੇ ਕਈ ਸ਼ਹਿਰਾਂ 'ਚ ਫੈਲ ਚੁੱਕਾ ਸੀ।


ਅਮਰੀਕਾ 'ਚ ਪੀੜਤਾਂ ਦੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ 9 ਲੱਖ 87 ਹਜ਼ਾਰ 160 ਹੋ ਗਈ ਹੈ ਤੇ 55, 413 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ 'ਚ 1,18,781 ਲੋਕ ਠੀਕ ਵੀ ਹੋਏ ਹਨ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੀ ਤੁਲਨਾ 'ਚ ਨਿਊਯਾਰਕ 'ਚ ਸਭ ਤੋਂ ਵੱਧ 22,275 ਮੌਤਾਂ ਹੋ ਚੁੱਕੀਆ ਹਨ ਤੇ 93,991 ਮਾਮਲੇ ਹਨ।


ਇਸ ਤੋਂ ਬਾਅਦ ਨਿਊਜਰਸੀ 5,938 ਮੌਤਾਂ ਨਾਲ ਦੂਜੇ ਸਥਾਨ 'ਤੇ ਹੈ। ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।