ਲਾਹੌਰ: ਮੁੰਬਈ ਹਮਲੇ ਦਾ ਸਰਗਨਾ ਤੇ ਲਸ਼ਕਰ-ਏ-ਤੈਇਬਾ ਦੇ ਕਮਾਂਡਰ ਜਕੀ ਉਰ ਰਹਿਮਾਨ ਲਖਵੀ ਨੂੰ ਪਾਕਿਸਤਾਨ 'ਚ ਸ਼ਨੀਵਾਰ ਅੱਤਵਾਦੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਾਉਣ ਦੇ ਇਲਜ਼ਾਮਾਂ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਲਖਵੀ ਮੁੰਬਈ ਹਮਲਾ ਮਾਮਲੇ 'ਚ 2015 ਤੋਂ ਹੀ ਜ਼ਮਾਨਤ ਤੇ ਸੀ। ਉਸ ਨੂੰ ਅੱਤਵਾਦੀ ਨਿਰੋਧਕ ਵਿਭਾਗ ਨੇ ਗ੍ਰਿਫ਼ਤਾਰ ਕੀਤਾ।
ਬਹਿਰਲਾਲ, ਸੀਟੀਡੀ ਨੇ ਉਸ ਦੀ ਗ੍ਰਿਫ਼ਤਾਰੀ ਕਿੱਥੋਂ ਹੋਈ, ਇਸ ਬਾਰੇ ਨਹੀਂ ਦੱਸਿਆ। ਇਸ ਨੇ ਕਿਹਾ, 'ਸੀਟੀਡੀ ਪੰਜਾਬ ਵੱਲੋਂ ਖੁਫੀਆ ਸੂਚਨਾ 'ਤੇ ਆਧਾਰਤ ਇਕ ਅਭਿਆਨ ਤੋਂ ਬਾਅਦ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੈਇਬਾ ਦੇ ਅੱਤਵਾਦੀ ਜਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀ ਗਤੀਵਿਧੀਆਂ ਲਈ ਧੰਨ ਮੁਹੱਈਆ ਦੇ ਇਲਜ਼ਾਮਾਂ 'ਚ ਗ੍ਰਿਫ਼ਤਾਰ ਕਰ ਲਿਆ ਗਿਆ।'
ਉਨ੍ਹਾਂ ਦੱਸਿਆ 61 ਸਾਲਾ ਲਖਵੀ ਨੇ ਲਾਹੌਰ ਦੇ ਸੀਟੀਡੀ ਥਾਣੇ 'ਚ ਅੱਤਵਾਦੀ ਵਿੱਤੀ ਪੋਸ਼ਣ ਨਾ ਜੁੜੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਸੀਟੀਡੀ ਨੇ ਕਿਹਾ, 'ਲਖਵੀ ਤੇ ਇਕ ਦਵਾਖਾਨਾ ਚਲਾਉਣ, ਇਕੱਠੇ ਕੀਤੇ ਧੰਨ ਦਾ ਇਸਤੇਮਾਲ ਅੱਤਵਾਦ ਦੇ ਵਿੱਤੀ ਪੋਸ਼ਣ 'ਚ ਕਰਨ ਦਾ ਇਲਜ਼ਾਮ ਹੈ। ਉਸ ਨੇ ਤੇ ਹੋਰਾਂ ਨੇ ਇਸ ਦਵਾਖਾਨੇ ਨਾਲ ਧੰਨ ਇਕੱਠਾ ਕੀਤਾ ਤੇ ਇਸ ਧੰਨ ਦਾ ਇਸਤੇਮਾਲ ਅੱਤਵਾਦ ਦੇ ਵਿੱਤੀ ਪੋਸ਼ਣ 'ਚ ਕੀਤਾ। ਉਸ ਨੇ ਇਸ ਧੰਨ ਦਾ ਇਸਤੇਮਾਲ ਨਿੱਜੀ ਖਰਚ 'ਚ ਵੀ ਕੀਤਾ।'
ਸੀਟੀਡੀ ਨੇ ਕਿਹਾ ਕਿ ਪਾਬੰਦੀਯਸੁਦਾ ਸੰਗਠਨ ਲਸ਼ਕਰ-ਏ-ਤੈਇਬਾ ਨਾਲ ਜੁੜੇ ਹੋਣ ਤੋਂ ਇਲਾਵਾ ਉਹ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਅੱਤਵਾਦੀਆਂ ਦੀ ਸੂਚੀਆਂ 'ਚ ਵੀ ਸ਼ਾਮਲ ਹੈ। ਉਸ ਨੇ ਕਿਹਾ, 'ਉਸ ਨੇ ਖਿਲਾਫ ਮੁਕੱਦਮਾ ਲਾਹੌਰ ਚ ਅੱਤਵਾਦ ਰੋਕੂ ਅਦਾਲਤ 'ਚ ਚੱਲੇਗਾ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ