ਲਾਹੌਰ: ਪਾਕਿਸਤਾਨ ਦੀ ਕੋਰਟ ਨੇ ਸ਼ਾਨੀਵਾਰ ਨੂੰ ਇੱਕ ਮੁਸਲਿਮ ਪ੍ਰੋਫੈਸਰ ਨੂੰ ਕੁਫ਼ਰ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਪ੍ਰੋਫੈਸਰ ਜੁਨੇਦ ਹਾਫਿਜ਼ ਪੰਜਾਬ ਦੇ ਮੁਲਾਨ ਸ਼ਹਿਰ ਵਿੱਚ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ। 2013 ਵਿੱਚ ਪੁਲਿਸ ਨੇ ਉਨ੍ਹਾਂ ਨੂੰ ਕੁਫ਼ਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।
ਮਾਮਲੇ ਦੀ ਸੁਣਵਾਈ 2014 'ਚ ਸ਼ੁਰੂ ਹੋਈ ਸੀ। ਹਾਫਿਜ਼ ਨੂੰ ਮੁਲਤਾਨ ਦੇ ਨਿਊ ਸੈਂਟ੍ਰਲ ਜੇਲ ਦੇ ਉੱਚ ਸੁਰੱਖਿਆ ਵਾਰਡ ਵਿੱਚ ਰੱਖਿਆ ਗਿਆ ਹੈ। ਐਡੀਸ਼ਨਲ ਸੈਸ਼ਨ ਜੱਜ ਕਾਸ਼ੀਫ ਕਯਯੂਮ ਨੇ ਹਾਫਿਜ਼ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ਪੈਨਲ ਕੋਡ (ਪੀਪੀਸੀ) ਦੀ ਧਾਰਾ 295-ਸੀ ਦੇ ਅਧੀਨ ਉਹਨਾਂ ਨੂੰ 5 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਧਾਰਾ 295-ਬੀ ਦੇ ਅਧੀਨ 10 ਸਾਲ ਦੀ ਜੇਲ੍ਹ ਤੇ ਪੀਪੀਸੀ ਦੀ ਧਾਰਾ 295-ਏ ਦੇ ਅਧੀਨ ਇੱਕ ਲੱਖ ਰੁਪਏ ਦੇ ਜ਼ੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ। ਕੋਰਟ ਦੇ ਫੈਸਲੇ ਮੁਤਾਬਕ ਸਾਰੀਆਂ ਸਜ਼ਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ।
ਕੁਫ਼ਰ ਪਾਕਿਸਤਾਨ ਵਿੱਚ ਇੱਕ ਬੇਹਦ ਸੰਵੇਦਨਸ਼ੀਲ ਮੁੱਦਾ ਹੈ। ਕੁਰਾਨ ਸ਼ਰੀਫ ਜਾਂ ਨਬੀ ਮੁਹੰਮਦ ਦਾ ਅਪਮਾਨ ਕਰਨ ਤੇ ਉਮਰ ਕੈਦ ਤੇ ਮੌਤ ਦੀ ਸਜ਼ਾ ਹੋ ਸਕਦੀ ਹੈ। ਉਧਰ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਕੁਫ਼ਰ ਦੇ ਕਾਨੂੰਨਾਂ ਦੀ ਨਿੱਜੀ ਬਦਲਾ ਲੈਣ ਲਈ ਦੁਰਵਰਤੋਂ ਵੀ ਕੀਤੀ ਜਾਂਦੀ ਹੈ।
ਮੁਸਲਿਮ ਪ੍ਰੋਫੈਸਰ ਨੂੰ ਸਜ਼ਾ-ਏ-ਮੌਤ
ਏਬੀਪੀ ਸਾਂਝਾ
Updated at:
22 Dec 2019 02:26 PM (IST)
ਪਾਕਿਸਤਾਨ ਦੀ ਕੋਰਟ ਨੇ ਸ਼ਾਨੀਵਾਰ ਨੂੰ ਇੱਕ ਮੁਸਲਿਮ ਪ੍ਰੋਫੈਸਰ ਨੂੰ ਕੁਫ਼ਰ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਪ੍ਰੋਫੈਸਰ ਜੁਨੇਦ ਹਾਫਿਜ਼ ਪੰਜਾਬ ਦੇ ਮੁਲਾਨ ਸ਼ਹਿਰ ਵਿੱਚ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ। 2013 ਵਿੱਚ ਪੁਲਿਸ ਨੇ ਉਨ੍ਹਾਂ ਨੂੰ ਕੁਫ਼ਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।
- - - - - - - - - Advertisement - - - - - - - - -