ਜੇਰੂਸਲੇਮ: 49 ਸਾਲਾਂ ਦੇ ਨਫਤਾਲੀ ਬੈਨੇਟ ਨੇ ਐਤਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਦਰਅਸਲ, ਉਨ੍ਹਾਂ ਨੂੰ ਸੰਸਦ ਵਿੱਚ ਬਹੁਮਤ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਇਜ਼ਰਾਈਲ ਦੀ ਸੰਸਦ 'ਨੇਸੈੱਟ' ਵਿੱਚ ਕੁੱਲ 120 ਮੈਂਬਰ ਹਨ, ਜਿਨ੍ਹਾਂ ਵਿੱਚ 60 ਮੈਂਬਰਾਂ ਨੇ ਹੱਕ ਵਿੱਚ ਤੇ 59 ਮੈਂਬਰਾਂ ਨੇ ਵਿਰੋਧ ’ਚ ਵੋਟ ਪਾਈ ਹੈ।


ਨਫ਼ਤਾਲੀ ਦੀ ਸਰਕਾਰ ਵਿੱਚ 27 ਮੰਤਰੀ ਹਨ, ਜਿਨ੍ਹਾਂ ਵਿੱਚੋਂ ਨੌਂ ਔਰਤਾਂ ਹਨ। ਇਸ ਵਾਰ ਨਵੀਂ ਸਰਕਾਰ ਨੇ ਨਵੀਂ ਵਿਚਾਰਧਾਰਾਵਾਂ ਵਾਲੇ ਮੈਂਬਰ ਚੁਣੇ ਹਨ, ਜਿਨ੍ਹਾਂ ਵਿੱਚ ਸੱਜੇ-ਪੱਖੀ, ਖੱਬੇਪੱਖੀ, ਮੱਧ ਮਾਰਗੀ ਤੇ ਨਾਲ ਹੀ ਅਰਬ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਪਾਰਟੀ ਵੀ ਸ਼ਾਮਲ ਹੈ। ਇਸ ਦੇ ਨਾਲ, ਯੇਸ਼ ਏਤਿਦ ਪਾਰਟੀ ਦੀ ਮਿਕੀ ਲੇਵੀ ਨੂੰ ਸੰਸਦ ਦਾ ਸਪੀਕਰ ਚੁਣਿਆ ਗਿਆ ਹੈ। 67 ਮੈਂਬਰਾਂ ਨੇ ਉਸ ਦੇ ਹੱਕ ਵਿੱਚ ਵੋਟ ਪਾਈ ਸੀ।


ਜਿਸ ਸਮੇਂ ਬੈਨੇਟ ਨੇ ਸੰਸਦ ਨੂੰ ਸੰਬੋਧਨ ਦੌਰਾਨ ਆਪਣੀ ਸਰਕਾਰ ਵਿਚ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਉਦੋਂ ਮੰਨਿਆ ਜਾਂਦਾ ਹੈ ਕਿ 71 ਸਾਲਾ ਨੇਤਨਯਾਹੂ ਦੇ ਸਮਰਥਕਾਂ ਨੇ ਸੰਬੋਧਨ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਵਿਰੋਧੀ ਧਿਰ ਦੇ ਰੌਲੇ-ਰੱਪੇ ਦੇ ਬਾਵਜੂਦ, ਬੈਨੇਟ ਨੇ ਆਪਣਾ ਸੰਬੋਧਨ ਪੂਰਾ ਕਰਦਿਆਂ ਕਿਹਾ ਕਿ ‘ਮੈਨੂੰ ਵੱਖਰੇ ਵਿਚਾਰਾਂ ਵਾਲੇ ਲੋਕਾਂ ਨਾਲ ਕੰਮ ਕਰਨ’ ਤੇ ਮਾਣ ਹੈ।’


ਜੋਅ ਬਾਇਡੇਨ ਨੇ ਦਿੱਤੀ ਵਧਾਈ


ਬੇਨੇਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਅਹਿਮ ਸਮੇਂ ‘ਤੇ ਇਹ ਜ਼ਿੰਮੇਵਾਰੀ ਨਿਭਾਅ ਰਹੀ ਹੈ। ਉਸੇ ਸਮੇਂ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਬੇਨੈਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਕੰਮ ਕਰਦਿਆਂ ਅੱਗੇ ਵਧਣ ਦੀ ਉਮੀਦ ਰੱਖ ਰਹੇ ਹਨ। ਉਨ੍ਹਾਂ ਕਿਹਾ,'ਮੈਂ ਅਮਰੀਕਾ ਦੇ ਲੋਕਾਂ ਦੀ ਤਰਫੋਂ, ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਤੇ ਵਿਦੇਸ਼ ਰਾਜ ਮੰਤਰੀ ਜੈਅਰ ਲੈਪਿਡ ਨੂੰ ਵਧਾਈ ਦਿੰਦਾ ਹਾਂ, ਅਸੀਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਾਂਗੇ।'


ਵਿਰੋਧੀ ਧਿਰ ਨੇ ਬੇਨੇਟ ‘ਤੇ ਲਾਏ ਦੋਸ਼


ਲਿਕੁਡ ਪਾਰਟੀ ਦੇ ਮੈਂਬਰਾਂ ਨੇ ਬੈਨੇਟ ਦੇ ਸੰਬੋਧਨ ਦੌਰਾਨ ਸੰਸਦ ਵਿਚ ਹੰਗਾਮਾ ਕੀਤਾ ਤੇ ਉਨ੍ਹਾਂ ਨੂੰ ‘ਅਪਰਾਧੀ’ ਤੇ ‘ਝੂਠਾ’ ਕਿਹਾ। ਆਪਣੇ ਸੰਬੋਧਨ ਵਿੱਚ, ਬੈਨੇਟ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਕਦੇ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਹਾਸਲ ਕਰਨ ਦੀ ਆਗਿਆ ਨਹੀਂ ਦੇਵੇਗਾ।


ਇਹ ਵੀ ਪੜ੍ਹੋ: Ram Mandir: ਰਾਮ ਜਨਮ ਭੂਮੀ ਟਰੱਸਟ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ, 'ਆਪ' ਸਾਂਸਦ ਨੇ ਕਿਹਾ '2 ਤੋਂ 18.5 ਕਰੋੜ 'ਚ ਖਰੀਦੀ ਜ਼ਮੀਨ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904