ਆਕਲੌਂਡ: ਟੀਕਾਕਰਨ ਸਬੰਧੀ ਨਿਊਜ਼ੀਲੈਂਡ ਤੇ ਆਸਟਰੇਲੀਆ 'ਚ ਗਰਭਵਤੀ ਮਹਿਲਾਵਾਂ ਨੂੰ ਫਾਇਜਰ ਦੀ ਕੋਵਿਡ-19 ਵੈਕਸੀਨ ਦਾ ਡੋਜ਼ ਨਿਯਮਤ ਤੌਰ 'ਤੇ ਦਿੱਤਾ ਜਾਵੇਗਾ। ਇਕ ਖੋਜ 'ਚ ਦੱਸਿਆ ਗਿਆ ਹੈ ਕਿ ਆਮ ਆਬਾਦੀ ਦੇ ਮੁਕਾਬਲੇ ਗਰਭਵਤੀ ਮਹਿਲਾਵਾਂ ਨੂੰ ਗੰਭੀਰ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੈ। ਜਿਸ ਕਾਰਨ ਫੈਸਲਾ ਕੀਤਾ ਗਿਆ ਹੈ।


ਦੁਨੀਆ ਭਰ 'ਚ ਟੀਕਾਕਰਨ ਕਰਵਾ ਚੁੱਕੀਆਂ ਗਰਭਵਤੀ ਮਹਿਲਾਵਾਂ ਦੀ ਸਿਹਤ ਨੂੰ ਵੈਕਸੀਨ ਨਾਲ ਕੋਈ ਜ਼ੋਖਮ ਹੋਣ ਦੀ ਜਾਣਕਾਰੀ ਨਹੀਂ ਹੈ। ਪ੍ਰੇਗਨੈਂਸੀ 'ਚ ਟੀਕਾਕਰਨ ਨਾਲ ਸ਼ਿਸ਼ੂ ਦੀ ਵੀ ਰੱਖਿਆ ਹੋ ਸਕਦੀ ਹੈ। ਖੋਜ ਦੌਰਾਨ ਨਾਭੀ ਨਾਲ ਦੇ ਖੂਨ 'ਚ ਤੇ ਮਾਂ ਦੇ ਦੁੱਧ 'ਚ ਵੀ ਐਂਟੀਬੌਡੀ ਮਿਲੀ। ਇਸ ਤੋਂ ਸੰਕੇਤ ਮਿਲਿਆ ਕਿ ਟੀਕਾਕਰਨ ਨਾਲ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਬੱਚਿਆਂ ਨੂੰ ਅਸਥਾਈ ਸੁਰੱਖਿਆ ਮਿਲਦੀ ਹੈ। ਇਹ ਇਨਫਲੂਏਂਜਾ ਤੇ ਕਾਲ਼ੀ ਖੰਘ ਦੀ ਵੈਕਸੀਨ ਦੇ ਬਰਾਬਰ ਹੈ ਜੋ ਗਰਭਵਤੀ ਮਹਿਲਾਵਾਂ ਨੂੰ ਦਿੱਤੇ ਜਾਂਦੇ ਹਨ।


ਗਰਭਵਤੀ ਮਹਿਵਾਲਾਂ ਨੂੰ ਟੀਕਾਕਰਨ ਦੀ ਸਲਾਹ


ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਵੀ ਕੋਵਿਡ-19 ਰੋਕੂ ਵੈਕਸੀਨ ਕਾਰਨ ਸਿਹਤ ਸਬੰਧੀ ਸੁਰੱਖਿਆ ਨਾਲ ਜੁੜੀ ਕੋਈ ਚਿੰਤਾ ਨਹੀਂ ਹੈ। ਗਰਭ ਧਾਰਨ ਦਾ ਯਤਨ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਟੀਕਾਕਰਨ 'ਚ ਦੇਰੀ ਨਹੀਂ ਕਰਨੀ ਚਾਹੀਦੀ। ਟੀਕਾਕਰਨ ਤੋਂ ਬਾਅਦ ਗਰਭਧਾਰਨ 'ਚ ਵੀ ਕੋਈ ਸਮੱਸਿਆ ਨਹੀਂ ਹੈ।


ਨਿਊਜ਼ੀਲੈਂਡ ਦੀ ਸਰਕਾਰ ਨੇ ਜਦੋਂ ਮਾਰਚ ਵਿਚ ਟੀਕਾਕਰਨ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਤਾਂ ਗਰਭਵਤੀ ਮਹਿਲਾਵਾਂ ਨੂੰ ਪਹਿਲ ਦੇ ਆਧਾਰ 'ਤੇ ਤੀਜੇ ਸਮੂਹ 'ਚ ਰੱਖਿਆ ਗਿਆ ਸੀ। ਇਸ ਸਮੂਹ 'ਚ 17 ਲੱਖ ਲੋਕ ਹਨ ਜਿੰਨ੍ਹਾਂ ਨੂੰ ਕੋਵਿਡ-19 ਦਾ ਜ਼ਿਆਦਾ ਖਤਰਾ ਹੈ। ਤਰ ਰਾਸ਼ਟਰੀ ਖੋਜ ਤੋਂ ਪਤਾ ਲੱਗਦਾ ਹੈ ਗਰਭਵਤੀ ਮਹਿਲਾਵਾਂ ਨੂੰ ਕੋਵਿਡ 19 ਇਨਫੈਕਟਡ ਹੋਣ 'ਤੇ ਹਸਪਤਾਲ 'ਚ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ।


ਨਿਊਜ਼ੀਲੈਂਡ, ਆਸਟਰੇਲੀਆ ਨੂੰ ਦਿੱਤੀ ਜਾਵੇਗੀ ਵੈਕਸੀਨ


ਰੌਇਲ ਆਸਟਰੇਲੀਅਨ ਐਂਡ ਨਿਊਜ਼ੀਲੈਂਡ ਕਾਲੇਜ ਆਫ ਆਬਿਸਟ੍ਰਿਸ਼ਨ ਐਂਡ ਗਾਇਨੌਕੋਲੌਜਿਸਟ ਨੇ ਇਕ ਸਲਾਹ ਪ੍ਰਕਾਸ਼ਿਤ ਕਰਦਿਆਂ ਕਿਹਾ ਸੀ ਮਹਿਲਾਵਾਂ ਪ੍ਰੈਗਨੇਂਸੀ ਦੌਰਾਨ ਕਿਸੇਵੀ ਗੇੜ 'ਚ ਵੈਕਸੀਨ ਲਗਵਾ ਸਕਦੀਆਂ ਹਨ। ਖਾਸਕਰ ਜੇਕਰ ਉਹ ਜ਼ਿਆਦਾ ਜ਼ੋਖਿਮ ਵਾਲੀ ਆਬਾਦੀ 'ਚ ਹਨ।