NASA DART Mission: ਅੱਜ ਦਾ ਦਿਨ ਪੂਰੀ ਧਰਤੀ ਲਈ ਇਤਿਹਾਸਕ ਦਿਨ ਮੰਨਿਆ ਜਾਂਦਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ 4:45 ਵਜੇ ਨਾਸਾ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਪੁਲਾੜ ਏਜੰਸੀ ਨੇ ਧਰਤੀ ਨੂੰ ਗ੍ਰਹਿਆਂ ਤੋਂ ਬਚਾਉਣ ਲਈ ਸਫਲਤਾਪੂਰਵਕ ਇੱਕ ਪ੍ਰੀਖਣ ਕੀਤਾ ਹੈ। ਇਸ ਤਹਿਤ ਆਪਣੇ ਡਾਰਟ ਮਿਸ਼ਨ ਨੂੰ ਅੰਜਾਮ ਦਿੱਤਾ। ਗ੍ਰਹਿ ਦੀ ਦਿਸ਼ਾ ਅਤੇ ਗਤੀ ਨੂੰ ਬਦਲਣ ਦਾ ਨਾਸਾ ਦਾ ਪ੍ਰਯੋਗ ਸਫਲ ਰਿਹਾ। ਹਾਲਾਂਕਿ ਅੰਤਿਮ ਰਿਪੋਰਟ ਆਉਣੀ ਬਾਕੀ ਹੈ।
ਨਾਸਾ ਨੂੰ ਯਕੀਨ ਹੈ ਕਿ ਐਸਟੇਰੋਇਡ ਨਾਮਕ ਮਹਾਵਿਨਾਸ ਨਾਲ ਟਕਰਾਅ ਕੇ ਸਫਲ ਰਹੀ। ਯਾਨੀ ਨਾਸਾ ਦਾ ਮਿਸ਼ਨ ਡਾਰਟ ਸਫਲ ਰਿਹਾ ਹੈ। ਫੁੱਟਬਾਲ ਸਟੇਡੀਅਮ ਦੇ ਬਰਾਬਰ ਡਿਮੋਰਫੋਸ ਨਾਲ ਪੁਲਾੜ ਯਾਨ ਦੇ ਟਕਰਾਉਂਦੇ ਹੀ ਪ੍ਰੋਜੈਕਟ ਡਾਰਟ ਨਾਲ ਜੁੜੀ ਨਾਸਾ ਟੀਮ ਖੁਸ਼ੀ ਨਾਲ ਉਛਲ ਪਈ। ਇਹ ਅਜਿਹਾ ਪਲ ਸੀ ਜਦੋਂ ਵਿਗਿਆਨੀਆਂ ਨੇ ਜਸ਼ਨ ਮਨਾਇਆ ਸੀ। ਵਿਗਿਆਨੀ ਆਪਣੇ ਦਿਲ ਨੂੰ ਫੜ ਕੇ ਪੁਲਾੜ ਦੇ ਇਸ ਇਤਿਹਾਸਕ ਪਲ ਨੂੰ ਦੇਖ ਰਹੇ ਸਨ, ਟੱਕਰ ਹੁੰਦੇ ਹੀ ਉਹ ਤਾੜੀਆਂ ਮਾਰਨ ਲੱਗ ਪਏ।

ਦਰਅਸਲ, ਨਾਸਾ ਪ੍ਰੋਜੈਕਟ ਡਾਰਟ ਦੇ ਜ਼ਰੀਏ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਪੁਲਾੜ ਯਾਨ ਦੇ ਟਕਰਾਉਣ ਦਾ ਕੋਈ ਪ੍ਰਭਾਵ ਹੈ ਜਾਂ ਨਹੀਂ? ਕੀ ਪੁਲਾੜ ਯਾਨ ਦੇ ਟਕਰਾਉਣ ਨਾਲ ਗ੍ਰਹਿ ਦੀ ਦਿਸ਼ਾ ਅਤੇ ਗਤੀ ਪ੍ਰਭਾਵਿਤ ਹੁੰਦੀ ਹੈ ਜਾਂ ਨਹੀਂ? ਇਨ੍ਹਾਂ ਸਵਾਲਾਂ ਦੇ ਜਵਾਬ ਵਿਸਤ੍ਰਿਤ ਰਿਪੋਰਟ ਆਉਣ ਤੋਂ ਬਾਅਦ ਹੀ ਮਿਲਣਗੇ ਪਰ ਨਾਸਾ ਦੇ ਵਿਗਿਆਨੀਆਂ ਨੂੰ ਯਕੀਨ ਹੈ ਕਿ ਪੁਲਾੜ ਯਾਨ ਦੀ ਟੱਕਰ ਦਾ ਡਿਮੋਰਫੋਸ 'ਤੇ ਅਸਰ ਜ਼ਰੂਰ ਪਿਆ ਹੈ। ਅਸਰ ਸਕਸੈਸ ਦਾ ਮਤਲਬ ਵੀ ਇਹੀ ਹੈ ਪਰ ਅਸਰ ਕਿੰਨਾ ਪਿਆ ਹੈ , ਇਸ 'ਤੇ ਬਹੁਤ ਜਲਦ ਹੀ ਨਾਸਾ ਦੀ ਰਿਪੋਰਟ ਸਾਹਮਣੇ ਆਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।