ਨਾਸਾ ਨੇ ਸੂਰਜ 'ਤੇ ਆਪਣਾ ਇਤਿਹਾਸਕ ਪ੍ਰਾਜੈਕਟ ਲਾਂਚ ਤੋਂ ਐਨ ਪਹਿਲਾਂ ਟਾਲਿਆ
ਏਬੀਪੀ ਸਾਂਝਾ | 11 Aug 2018 07:33 PM (IST)
ਟੰਪਾ: ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਨੇ ਚਮਕਦੇ ਵਾਤਾਵਰਣ ਤੇ ਇਸ ਦੇ ਗੁੱਝੇ ਭੇਤਾਂ ਦਾ ਖੁਲਾਸਾ ਕਰਨ ਲਈ ਸੂਰਜ ਵੱਲ ਸਿੱਧੇ ਉਡਾਣ ਭਰਨ ਵਾਲੇ ਸਪੇਸਕ੍ਰਾਫ਼ਟ ਨੂੰ ਲਾਂਚ ਕਰਨ ਤੋਂ ਕੁਝ ਸਮਾਂ ਪਹਿਲਾਂ ਟਾਲ਼ ਦਿੱਤਾ ਹੈ। ਨਾਸਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਕੇਟ ਦਾਗ਼ਣ ਤੋਂ ਕੁਝ ਸਮਾਂ ਪਹਿਲਾਂ ਹੀਲੀਅਮ ਅਲਾਰਮ ਵੱਡਣਾ ਬੰਦ ਹੋ ਗਿਆ, ਜਿਸ ਤੋਂ ਬਾਅਦ ਉਡਾਣ ਨੂੰ ਟਾਲ਼ ਦਿੱਤਾ ਗਿਆ। ਇੰਜੀਨੀਅਰ ਇਸ ਦੀ ਜਾਂਚ ਕਰ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਨਾਸਾ ਨੇ ਕਿਹਾ ਹੈ ਕਿ ਜੇਕਰ 60 ਫ਼ੀਸਦੀ ਹਾਲਾਤ ਸਹੀ ਰਹਿੰਦੇ ਹਨ ਤਾਂ ਅਮਰੀਕੀ ਸਮੇਂ ਮੁਤਾਬਕ ਐਤਵਾਰ ਸਵੇਰੇ 3:31 ਵਜੇ ਇਸ ਮਿਸ਼ਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਸੂਰਜ ਦੇ ਨੇੜੇ ਜਾ ਕੇ ਮਨੁੱਖ ਰਹਿਤ ਜਾਂਚ ਦਾ ਮੁੱਖ ਮੰਤਵ ਵਾਤਾਵਰਣ, ਸੂਰਜ ਦੇ ਲਾਗੇ ਬੇਹੱਦ ਕਿਰਿਆਸ਼ੀਲ ਵਾਤਾਵਰਣ ਦੇ ਰਹੱਸਾਂ ਦਾ ਖੁਲਾਸਾ ਕਰਨਾ ਹੈ।