ਅਮਰੀਕਾ ਦਾ ਨਿਊਯਾਰਕ ਸ਼ਹਿਰ ਇੱਕ ਵਾਰ ਫਿਰ ਤੇਜ਼ ਮੀਂਹ ਕਾਰਨ ਆਈ ਹੜ੍ਹ ਦੀ ਚਪੇਟ 'ਚ ਆ ਗਿਆ ਹੈ। ਸੋਮਵਾਰ, 14 ਜੁਲਾਈ 2025 ਨੂੰ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸਭ ਤੋਂ ਵੱਧ ਚਰਚਾ 'ਚ ਮੈਟ੍ਰੋ ਸਟੇਸ਼ਨ ਰਹੇ, ਜਿੱਥੇ ਪਾਣੀ ਵੜ੍ਹ ਜਾਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਤਰੀਕੇ ਨਾਲ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ 28ਵੀਂ ਸਟ੍ਰੀਟ ਸਟੇਸ਼ਨ ਦੇ ਪਲੇਟਫਾਰਮ 'ਤੇ ਪਾਣੀ ਵਧ ਚੁੱਕਾ ਸੀ।

ਹੜ੍ਹ ਦਾ ਪਾਣੀ ਇੰਨਾ ਵੱਧ ਗਿਆ ਸੀ ਕਿ ਮੈਟ੍ਰੋ ਦੇ ਡੱਬਿਆਂ ਵਿੱਚ ਬੈਠੇ ਯਾਤਰੀ ਵੀ ਬਹੁਤ ਪਰੇਸ਼ਾਨ ਨਜ਼ਰ ਆਏ। ਕਈ ਯਾਤਰੀਆਂ ਨੇ ਆਪਣੇ ਪੈਰ ਸੀਟਾਂ ਉੱਤੇ ਚੁੱਕ ਲਏ ਜਾਂ ਗੋਢਿਆਂ ਦੇ ਭਾਰ ਬੈਠ ਗਏ ਤਾਂ ਜੋ ਆਪਣੇ ਪੈਰ ਗੰਦੇ ਪਾਣੀ ਤੋਂ ਬਚਾ ਸਕਣ। ਸਥਾਨਕ ਲੋਕਾਂ ਦੇ ਅਨੁਸਾਰ ਮੀਂਹ ਇੰਨਾ ਤੇਜ਼ ਸੀ ਕਿ ਕੁਝ ਹੀ ਘੰਟਿਆਂ ਵਿੱਚ ਸਟੇਸ਼ਨ ਪੂਰੇ ਤੌਰ 'ਤੇ ਪਾਣੀ ਨਾਲ ਡੁੱਬ ਗਏ। ਪਲੇਟਫਾਰਮ 'ਤੇ ਇਕੱਠਾ ਹੋਇਆ ਪਾਣੀ ਟਰੇਨਾਂ ਦੇ ਅੰਦਰ ਤੱਕ ਪਹੁੰਚ ਗਿਆ। ਨਿਊਯਾਰਕ ਦੀ ਮੈਟ੍ਰੋਪੋਲਿਟਨ ਟ੍ਰਾਂਸਪੋਰਟੇਸ਼ਨ ਅਥਾਰਟੀ (MTA) ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਹੜ੍ਹ ਕਾਰਨ ਕਈ ਮੈਟ੍ਰੋ ਲਾਈਨਾਂ ਦੀ ਸੇਵਾ ਦੇਰ ਨਾਲ ਚੱਲੀ ਜਾਂ ਕੁਝ ਰੂਟਾਂ 'ਤੇ ਅਸਥਾਈ ਤੌਰ 'ਤੇ ਟਰੇਨ ਚਲਾਉਣੀ ਬੰਦ ਕਰਨੀ ਪਈ।

ਲੋਕਾਂ ਨੂੰ ਝੱਲਣੀਆਂ ਪਈਆਂ ਪ੍ਰੇਸ਼ਾਨੀਆਂ

ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਸਟੇਸ਼ਨ 'ਤੇ ਕਿਸੇ ਕਿਸਮ ਦੀ ਕੋਈ ਵਿਅਕਲਪਿਕ Alternative ਪ੍ਰਬੰਧ ਉਪਲਬਧ ਨਹੀਂ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਯਾਤਰੀਆਂ ਨੂੰ ਗੰਦੇ ਪਾਣੀ ਤੋਂ ਬਚਣ ਲਈ ਸੀਟਾਂ ਉੱਤੇ ਚੜ੍ਹਿਆ ਹੋਇਆ ਵੀ ਦੇਖਿਆ ਗਿਆ। ਸਟੇਸ਼ਨ ਦੇ ਕਰਮਚਾਰੀ ਲਗਾਤਾਰ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਮੀਂਹ ਰੁਕਣ ਤੱਕ ਹਾਲਾਤ ਕਾਬੂ ਵਿੱਚ ਨਹੀਂ ਆ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਨਿਊਯਾਰਕ ਵਿੱਚ ਮੀਂਹ ਦੌਰਾਨ ਅਕਸਰ ਪਾਣੀ ਦੀ ਨਿਕਾਸੀ ਪ੍ਰਣਾਲੀ ਫੇਲ ਹੋ ਜਾਂਦੀ ਹੈ। ਪੁਰਾਣੇ ਅੰਡਰਗ੍ਰਾਊਂਡ ਸਟੇਸ਼ਨ ਅਤੇ ਸੀਵਰੇਜ ਸਿਸਟਮ ਅਚਾਨਕ ਆਉਣ ਵਾਲੇ ਭਾਰੀ ਪਾਣੀ ਦੇ ਵਹਾਅ ਨੂੰ ਝੱਲ ਨਹੀਂ ਸਕਦੇ। ਇਨ੍ਹਾਂ ਕਾਰਨਾਂ ਕਰਕੇ ਪਿਛਲੇ ਕੁਝ ਸਾਲਾਂ ਵਿੱਚ ਨਿਊਯਾਰਕ ਵਿੱਚ ਕਈ ਵਾਰ ਹੜ੍ਹਾਂ ਵਰਗੇ ਹਾਲਾਤ ਬਣ ਚੁੱਕੇ ਹਨ।