Nepal Plane Crash Probe: ਨੇਪਾਲ ਵਿੱਚ ਪਿਛਲੇ ਮਹੀਨੇ ਹੋਏ ਵੱਡੇ ਜਹਾਜ਼ ਹਾਦਸੇ ਦੀ ਜਾਂਚ ਚੱਲ ਰਹੀ ਹੈ। ਜਹਾਜ਼ ਹਾਦਸੇ ਵਿੱਚ ਕ੍ਰੂ ਮੈਂਬਰਾਂ ਸਮੇਤ 60 ਤੋਂ ਵੱਧ ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਸ ਕਮੇਟੀ ਨੇ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ।


ਜਾਂਚ ਕਮੇਟੀ ਨੇ ਕਿਹਾ ਹੈ ਕਿ ਯੇਤੀ ਏਅਰਲਾਈਨਜ਼ ਦੇ ਏਟੀਆਰ-72 ਜਹਾਜ਼ ਦੇ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਜਹਾਜ਼ ਦੇ ਕਰੈਸ਼ ਹੋਣ ਦਾ ਕਾਰਨ ਇਸ ਦੇ ਇੰਜਣ 'ਚ ਖਰਾਬੀ ਹੋ ਸਕਦੀ ਹੈ। ਦੱਸ ਦੇਈਏ ਕਿ ਜਹਾਜ਼ 15 ਜਨਵਰੀ ਨੂੰ ਪੋਖਰਾ ਵਿੱਚ ਕ੍ਰੈਸ਼ ਹੋ ਗਿਆ ਸੀ। ਉਸ ਨੇ ਹਵਾਈ ਅੱਡੇ 'ਤੇ ਉਤਰਨਾ ਸੀ, ਜਦਕਿ ਇਸ ਤੋਂ ਕੁਝ ਸਕਿੰਟਾਂ ਪਹਿਲਾਂ ਹੀ ਉਹ ਹੇਠਾਂ ਡਿੱਗ ਗਿਆ। ਡਿੱਗਣ ਵਾਲਾ ਜਹਾਜ਼ ਪਹਾੜੀ ਦੀ ਚੋਟੀ 'ਤੇ ਜਾ ਟਕਰਾਇਆ। ਇਸ ਵਿੱਚ ਅੱਗ ਲੱਗ ਗਈ। ਅੱਗ ਵਿਚ ਕਈ ਯਾਤਰੀ ਜ਼ਿੰਦਾ ਸੜ ਗਏ। ਕਈਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ।


ਜਹਾਜ਼ ਹਾਦਸੇ ਵਿੱਚ ਪੰਜ ਭਾਰਤੀਆਂ ਦੀ ਵੀ ਮੌਤ ਹੋ ਗਈ ਸੀ


ਇਸ ਜਹਾਜ਼ ਹਾਦਸੇ ਵਿੱਚ ਪੰਜ ਭਾਰਤੀਆਂ ਦੀ ਵੀ ਮੌਤ ਹੋ ਗਈ ਸੀ। ਜਹਾਜ਼ ਵਿੱਚ 68 ਯਾਤਰੀਆਂ ਅਤੇ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ। ਦੱਸਿਆ ਗਿਆ ਕਿ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਇਸ ਦੀ ਪੁਸ਼ਟੀ ਬਾਅਦ ਵਿੱਚ ਨੇਪਾਲ ਫੌਜ ਨੇ ਕੀਤੀ। ਫੌਜ ਨੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ 'ਚੋਂ ਕਿਸੇ ਨੂੰ ਵੀ ਜ਼ਿੰਦਾ ਨਹੀਂ ਕੱਢਿਆ ਜਾ ਸਕਿਆ।


ਇਹ ਵੀ ਪੜ੍ਹੋ: Parliament Budget Session : ਅਡਾਨੀ ਮਾਮਲੇ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਭਾਰੀ ਹੰਗਾਮਾ, ਲੋਕ ਸਭਾ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ 2 ਵਜੇ ਤੱਕ ਮੁਲਤਵੀ


ਤਕਨੀਕੀ ਖਰਾਬੀ ਮੰਨਿਆ ਗਿਆ ਸੀ ਕਾਰਨ


ਨੇਪਾਲ ਵਿੱਚ ਕਈ ਸਾਲਾਂ ਤੋਂ ਬਾਅਦ ਇਹ ਸਭ ਤੋਂ ਵੱਡਾ ਜਹਾਜ਼ ਹਾਦਸਾ ਵਾਪਰਿਆ ਸੀ, ਜੋ ਪੋਖਰਾ ਹਵਾਈ ਅੱਡੇ ਤੋਂ ਕੁਝ ਦੂਰੀ 'ਤੇ ਵਾਪਰਿਆ ਸੀ। ਇਹ ਜਹਾਜ਼ ਐਤਵਾਰ 15 ਜਨਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਿਆ ਸੀ। ਨੇਪਾਲ ਦੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ 72 ਸੀਟਾਂ ਵਾਲਾ ਜਹਾਜ਼ ਪੋਖਰਾ ਹਵਾਈ ਅੱਡੇ ਦੇ ਰਨਵੇਅ 'ਤੇ ਉਤਰਨ ਤੋਂ ਸਿਰਫ 10-20 ਸਕਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਵੱਡੀ ਗੱਲ ਇਹ ਸੀ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਕਾਕਪਿਟ ਤੋਂ ਖ਼ਤਰੇ ਦਾ ਕੋਈ ਸੰਕੇਤ ਨਹੀਂ ਸੀ। ਸ਼ੁਰੂਆਤੀ ਜਾਂਚ 'ਚ ਇਸ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਮੰਨਿਆ ਜਾ ਰਿਹਾ ਸੀ।