ਕੋਕਾ ਕੋਲਾ ਦੀ ਇੱਕ ਘੁੱਟ 'ਚ ਛੁਪਿਆ ਕੁੜੀ ਦੇ ਆਤਮਵਿਸ਼ਵਾਸ ਦੀ 'ਰਾਜ਼'
ਏਬੀਪੀ ਸਾਂਝਾ | 09 Nov 2017 04:09 PM (IST)
ਨਵੀਂ ਦਿੱਲੀ: ਦਰਅਸਲ ਇਹ ਇਸ਼ਤਿਹਾਰ ਸਾਊਦੀ ਅਰਬ 'ਚ ਇੱਕ ਵੱਡੀ ਗੱਲ 'ਤੇ ਆਧਾਰਤ ਹੈ। ਪਿੱਛੇ ਜਿਹੇ ਸਊਦੀ ਅਰਬ 'ਚ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਮਤਲਬ ਹੁਣ ਉੱਥੇ ਵੀ ਔਰਤਾਂ ਅਗਲੇ ਸਾਲ ਜੂਨ ਤੋਂ ਕਾਰ ਚਲਾ ਸਕਦੀਆਂ ਹਨ। ਇਨ੍ਹਾਂ ਨਾਲ ਜੁੜਿਆ ਕੋਲਾ-ਕੋਲਾ ਦਾ ਇਹ ਇਸ਼ਤਿਹਾਰ ਸਾਹਮਣੇ ਆਇਆ ਹੈ ਜਿਸ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਤੇ ਲੱਖਾਂ ਵਾਰ ਇਸ ਨੂੰ ਵੇਖਿਆ ਜਾ ਚੁੱਕਿਆ ਹੈ। ਇਸ ਇਸ਼ਤਿਹਾਰ ਦੀ ਗੱਲ ਕਰੀਏ ਤਾਂ ਇਸ 'ਚ ਦੋ ਕੈਰੇਕਟਰ ਹਨ। ਇੱਕ ਪਿਤਾ ਬਣਿਆ ਹੈ ਤੇ ਇੱਕ ਬੇਟੀ। ਇਸ਼ਤਿਹਾਰ 'ਚ ਪਿਉ ਆਪਣੀ ਧੀ ਨੂੰ ਕਾਰ ਚਲਾਉਣਾ ਸਿਖਾ ਰਿਹਾ ਹੈ ਪਰ ਕੁੜੀ ਜਿਵੇਂ ਹੀ ਕਾਰ ਸਟਾਰਟ ਕਰਦੀ ਹੈ, ਉਹ ਬੰਦ ਹੋ ਜਾਂਦੀ ਹੈ। ਅਜਿਹਾ ਕਈ ਵਾਰ ਹੁੰਦਾ ਹੈ ਫਿਰ ਜਾ ਕੇ ਪਿਓ ਨੂੰ ਇੱਕ ਤਰੀਕਾ ਸਮਝ ਆਉਂਦਾ ਹੈ। ਉਹ ਕਾਰ ਦੀ ਡੈਸ਼ਬੋਰਡ 'ਤੇ ਕੋਕਾ-ਕੋਲਾ ਦੀ ਬੋਤਲ ਕੱਢ ਕੇ ਰੱਖ ਦਿੰਦਾ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਕੁੜੀ ਕਾਰ ਸਟਾਰਟ ਕਰਦੀ ਹੈ ਪਰ ਕਾਮਯਾਬ ਨਹੀਂ ਹੁੰਦੀ। ਅਖੀਰ 'ਚ ਉਹ ਕੋਕਾ ਕੋਲਾ ਦੀ ਬੋਤਲ ਚੁੱਕ ਕੇ ਪੀ ਲੈਂਦੀ ਹੈ। ਇਸ਼ਤਿਹਾਰ 'ਚ ਇਹ ਵਿਖਾਇਆ ਗਿਆ ਹੈ ਕਿ ਜਿਵੇਂ ਹੀ ਕੁੜੀ ਕੋਕਾ-ਕੋਲਾ ਪੀਂਦੀ ਹੈ, ਉਹ ਕਾਰ ਚਲਾਉਣ ਲੱਗ ਪੈਂਦੀ ਹੈ। ਇਹ ਵੇਖ ਪਿਓ ਹੱਸ ਪੈਂਦਾ ਹੈ। ਇਹ ਮੁਸਕਾਨ ਆਪਣੇ ਆਪ 'ਚ ਕਈ ਕਹਾਣੀਆਂ ਕਹਿ ਦਿੰਦੀ ਹੈ। ਮਤਲਬ ਇਸ਼ਤਿਹਾਰ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਕਾ-ਕੋਲਾ ਪੀਣ ਨਾਲ ਕੁੜੀਆਂ 'ਚ ਆਤਮਵਿਸ਼ਵਾਸ਼ ਵਧ ਜਾਂਦਾ ਹੈ।